ਕੁਛ ਤਾਂ ਦੇਹ ਜਵਾਬ
ਮੇਰੀ ਜ਼ਿੰਦਗੀ ਦਾ
ਕੁਛ ਤਾਂ ਦੇਹ ਹਿਸਾਬ !
ਆਉਂਦੇ ਨੇ ਜ਼ਲਜ਼ਲੇ
ਉਠਦੇ ਨੇ ਤੂਫ਼ਾਨ
ਸੁਕ ਗਏ ਦਰਿਆਵਾਂ ਦਾ
ਕੋਈ ਤਾਂ ਦੇਹ ਸੁਰਾਗ !
ਮੰਨਿਆ ਕਿ
ਬੜੀ ਤੁਛ ਹੈ ਮੇਰੀ ਹਸਤੀ
ਕੀ ਹੈ ਤੇਰੀ ਕਾਇਨਾਤ
ਝਲਕਾਰਾ ਹੀ ਦੇਹ ਜਨਾਬ !
ਇਹ ਜ਼ਿੰਦਗੀ ਵੀ
ਕਿਹਾ ਕੈਦਖ਼ਾਨਾ ਐ
ਮੇਰੇ ਮੌਲਾ ਉਡਣ ਦਾ
ਕੋਈ ਤਾਂ ਦੇਹ ਸਵਾਬ !
ਮੇਰੀ ਨੀਂਦ ਮੇਰੀ ਨਹੀਂ
ਮੇਰਾ ਚੈਨ ਮੇਰਾ ਨਹੀਂ
ਮੈਨੂੰ ਕਦੇ ਮੇਰੀ ਰਾਤ
ਮੇਰਾ ਵੀ ਦੇਹ ਖਵਾਬ !
(ਸ਼ਿਕਸਤ ਰੰਗ )
2 comments:
shaandaar....bahut badhiya...
हिंदीभाषी हूं, लेकिन कविता के भाव का अनुमान लगाते हुए पढ़ा. अच्छा लगा.
Post a Comment