ਬਲ ਦੀਵੜਿਆ

ਬਲ ਰਿਹੈ ਦੀਵਾ
ਜਲ ਰਹੀ ਸੋਚ ਕੋਈ
ਜਾਗਣਗੇ ਹਰਫ਼ ਕੁਛ
ਬਣੇਗੀ ਨਜ਼ਮ ਕੋਈ
ਬਲ ਦੀਵੜਿਆ ਬਲ !!


The woods are lovely dark and deep
But I have promises to keep
And miles to go before I sleep
And miles to go before I sleep



Friday, August 20, 2010

ਜੀਵਨਦਾਤੀ






ਜੀਵਨਦਾਤੀ

ਤੂੰ ਮੇਰਾ ਰੱਬ ਨਹੀਂ

ਨਾ ਹੀ ਮੇਰਾ ਰਿਜਕਦਾਤਾ ਏਂ !

ਮੈਂ ਤਾਂ ਸਦੀਆਂ ਤੋਂ

ਤੇਰੀਆਂ ਨਸਲਾਂ ਦੀ ਮੁਸ਼ੱਕਤ ਕੀਤੀ ਏ

ਭੱਤਾ ਢੋਇਆ ਏ

ਚੱਕੀ ਪੀਸੀ ਏ

ਚੌਂਕਿਆਂ 'ਚ

ਆਪਣੀ ਕਾਇਆ ਬੁੱਢੀ ਕੀਤੀ ਏ !


ਤੇਰੀ ਕੁਲ ਨੂੰ ਤੋਰੀ ਰੱਖਣ ਲਈ

ਮੈਂ ਹੀ

ਹਰ ਵਾਰ

ਮਾਰੂ ਪੀੜਾਂ ਚੋਂ ਲੰਘਦੀ ਰਹੀ ਹਾਂ !


ਤੇਰੀ ਹਸਤੀ ਦੇ ਅਨੇਕਾਂ ਰੰਗ ਸਹੇ ਨੇ

ਮੈਂ ਆਪਣੇ ਜ਼ਿਹਨ 'ਤੇ

ਆਪਣੇ ਜਿਸਮ 'ਤੇ !


ਘਰ ਤੇ ਬਾਹਰ ਦੇ ਫ਼ਾਸਲੇ ਨਾਪਦੀ

ਮੇਰੀ ਦੇਹੀ

ਉਮਰ ਤੋਂ ਪਹਿਲਾਂ ਕੁੱਬੀ ਹੋ ਜਾਂਦੀ ਰਹੀ !


ਚੇਤੇ ਰੱਖੀਂ

ਮੈਂ ਸਾਰੀ ਉਮਰ

ਮਿਹਨਤ ਦਾ ਤੇ ਸਬਰ ਦਾ

ਘੋਰ ਤਪ ਕੀਤਾ ਏ

ਤੇ ਤੈਨੂੰ ਜੀਵਨ ਦਿਤਾ ਏ !

ਤੂੰ ਮੇਰਾ ਰਿਜਕਦਾਤਾ ਨਹੀਂ

ਮੈਂ ਤੇਰੀ ਜੀਵਨਦਾਤੀ ਹਾਂ !

( ਸ਼ਿਕਸਤ ਰੰਗ )


5 comments:

ਸਫ਼ਰ ਸਾਂਝ said...

ਔਰਤ ਦਾ ਦੂਜਾ ਨਾਂ 'ਸਹਿਣਸ਼ੀਲਤਾ' ਤਾਂ ਹੀ ਹੈ।
ਸੋਚੋ ਅਗਰ ਮੈਂ ਨਾ ਹੁੰਦੀ...
ਤੂੰ ਵੀ ਨਾ ਹੁੰਦਾ...ਨਾ ਇਹ ਦੁਨੀਆਂ ਹੁੰਦੀ ....

ਬਲਜੀਤ ਪਾਲ ਸਿੰਘ said...

ਤੁਹਾਡੀਆਂ ਕਵਿਤਾਵਾਂ ਪੜੀਆਂ।ਬਹੁਤ ਵਧੀਆ ਲੱਗੀਆਂ।ਤੁਹਾਡੇ ਬਲੌਗ ਦੀਆਂ ਸਾਰੀਆਂ ਹੀ ਰਚਨਾਵਾਂ ਖੂਬਸੂਰਤ ਹਨ। ਮਿਲਦੇ ਰਹਿਣਾ। ਚੰਗਾ ਲੱਗਾ।

Rahul Singh said...

नारी की गरिमा का सम्‍मान ही उन्‍नत समाज की पहचान है.

ब्लॉ.ललित शर्मा said...

ਚੰਗੀ ਨਜ਼ਮ ਹੈਗੀ.

ਸੁਰਜੀਤ said...

Surjit ji,

I really like all your poems especially ਜੀਵਨਦਾਤੀ . Please post them on Sirjanhari .