ਨਿਰਵਾਣ
ਮੈਂ ਜਦੋਂ ਵੀ
ਚੌਕੜੀ ਮਾਰ
ਰੀੜ ਦੀ ਹੱਡੀ ਸਿੱਧੀ ਕਰ
ਦੋ ਉਂਗਲਾਂ ਦੇ ਪੋਟਿਆਂ ਨੂੰ ਜੋੜ
ਪੁਰਾਤਨ ਜੋਗੀਆਂ ਵਾਂਗ
ਅੱਖਾਂ ਮੂੰਦ ਕੇ
'ਧਿਆਨ' 'ਚ ਬੈਠਣ ਦੀ
ਕੋਸ਼ਿਸ਼ ਕਰਦੀ ਹਾਂ
ਤਾਂ
ਚਾਣਚੱਕ ਮੈਨੂੰ
ਘੇਰ ਲੈਂਦੈ ਅਜੀਬੋ-ਗਰੀਬ ਚਿੰਤਨ !
ਚਲਚਿਤਰ ਵਾਂਗ ਦੌੜਦੇ ਨੇ
ਆਲੇ-ਦੁਆਲੇ ਵਾਪਰਦੀਆਂ
ਖੌਫਨਾਕ ਘਟਨਾਵਾਂ ਦੇ ਖਿਆਲ !
'ਸ਼ੂਨਯ' ਹੋਣ ਲਈ ਲੋਚਦਾ ਮਨ
ਕਰ ਲੈਂਦੈ ਇਕੱਠਾ
ਕੂੜਾ ਕਰਕਟ !
ਚਿੰਤਨ ਦੀ ਪਟਾਰੀ 'ਚ
ਭਰ ਜਾਂਦੈ
ਟੀ☬ ਵੀ☬ ਤੇ ਚਲਦੀਆਂ
ਖਬਰਾਂ ਦਾ ਸਹਿਮ
ਅਖਬਾਰਾਂ 'ਚ ਪੜੀਆਂ
ਸੁਰਖੀਆਂ ਦਾ ਡਰ
ਸੰਸਾਰ ਭਰ 'ਚ ਫੈਲਿਆ ਆਤੰਕ !
ਲਗਦੈ ਹਰ ਲਮਹਾ
ਮੇਰੇ ਵਿਰੁੱਧ ਸਾਜਿਸ਼ ਘੜ ਰਿਹੈ !
ਊਰਜਾ ਦੀ ਭਾਲ 'ਚ ਲਗੇ
ਮੇਰੇ ਰੋਮ ਰੋਮ ਵਿਚ
ਵਿਸਫੋਟ ਹੋ ਜਾਂਦੈ !
ਡਰ ਨਾਲ ਅੱਖਾਂ ਖੋਲ ਵੇਖਦੀ ਹਾਂ
ਆਪਣੇ ਆਲੇ-ਦੁਆਲੇ
ਕੀ ਮੈਨੂੰ
ਕਦੇ ਨਿਰਵਾਣ ਮਿਲੇਗਾ !
8 comments:
ਬਹੁਤ ਹੀ ਵਧੀਆ ਲੱਗੀ ਆਪ ਦੀ ਇਹ ਕਵਿਤਾ.....
ਅਸੀਂ ਆਪਣੇ ਆਲ਼ੇ-ਦੁਆਲੇ ਦੀਆਂ ਘਟਨਾਵਾਂ ਦੇ ਐਨੇ ਆਦੀ ਹੋ ਗਏ ਹਾਂ ਕਿ ਲੱਗਦਾ ਹੀ ਨਹੀਂ ਕੁਝ ਹੋਇਆ ਹੈ...ਪਰ ਜਦੋਂ ਅੱਖਾਂ ਬੰਦ ਕਰਕੇ ਸੋਚਣ ਬੈਠਏ ਤਾਂ ਸਾਹ ਘੁਟਣ ਲੱਗਦਾ ਹੈ....
बहुत अच्छी कविता है । ऐसा अनुभव जीवन की वास्तविकता है । आपने-'ਸ਼ੂਨਯ' ਹੋਣ ਲਈ ਲੋਚਦਾ ਮਨ-शून्य होने के लिए तरसता/छटपटाता मन का प्रयोग बहुत खूबसूरत किया है । मैं तो सहारनपुर का रहनेवाला हूँ , यह 'लोचना' शब्द हमारी ग्रामीण भाषा में इसी रूप में प्रयोग होता है। भाशा के ये ज़मीनी प्रयोग काव्य की शक्ति बन जाते हैं। बहुत सुन्दर !
सुरजीत जी , आपकी कविता बहुत अच्छी है । आपने अनुभूति पर टिप्पणी छोड़ी है , मैंने पढ़ ली है । आपका हृदय से आभारी हूँ । आप अपनी पंजाबी कविताओं का अनुवाद [ नीरव जी के गवाक्ष पर शायद है] यहाँ भेज सकती हैं । आप मुझे भेज देंगी तो मैं उनके पर्सनल आई डी पर भेज दूँगा । दीपावली सम्बन्धी कविता हो तो भेज दीजिएगा । इसका पाठक वर्ग लगभग 45 हज़ार है ।
धन्यवाद के साथ
रामेश्वर काम्बोज
CONGRATULATIONS>
The blog is equally pretty as your genius personality and it befits the blog.
No decoration is important than original beauty.
Also congratulations for various activities of PS Kudowal.
Sincerely,
Charanjit Singh Pannu.
http://pannucs.wordpress.com/
Hava bhi usdi gwah nahin jo hadsa hoya si dil de andar.kya baat hai bahut khoob stran han.keep going you have have lots of talent to describe big matters in few words. Madan Bhardwaj
nice poem
ਸੁਰਜੀਤ ਜੀ,
ਨਿਰਵਾਣ ਪੜੀ ਅਤੇ ਚੰਗਾ ਲੱਗਿਆ। ਮੁਰਸ਼ਦ ਆਖਦੇ ਹਨ ਕਿ ਕੂੜਾ ਕਰਕਟ ਹੀ ਤਾਂ ਹੈ ਜੋ ਸਾਡੇ ਅਤੇ ਨਿਰਵਾਣ ਦਰਮਿਆਨ ਦੀਵਾਰ ਹੈ। ਦੁਆਵਾਂ ਹਨ ਕਿ ਤੁਹਾਡੀ ਕੋਸ਼ਿਸ਼ ਜਾਰੀ ਰਹੇ।
Beautiful.
The key is to continue the effort, and I bet you do that even when the eyes are open.
Post a Comment