ਸਰਦਲ ਦੇ ਪਾਰ
ਪਿਆ ਜਿਸਦਾ ਜਵਾਬ ਰਿਹਾ !
ਸਰਦਲ ਦੇ ਆਰ ਹਨੇਰਾ ਹੈ ਘੁੱਪ ਬੜਾ
ਸੁਣਿਐ -----
ਸਰਦਲ ਦੇ ਪਾਰ
ਰੌਸ਼ਨੀਆਂ ਦਾ ਸਮੁੰਦਰ
ਪਲਮ ਰਿਹੈ !
ਲੋੜ ਹੈ ਬਸ
ਇਕ ਦਸਤਕ ਦੇਣ ਦੀ
ਪਰ ਜਾਚ ਹੀ ਨਹੀਂ
ਦੇਹਲੀ ਪੈਰ ਧਰਨ ਦੀ !
ਪਲਕਾਂ ਦੇ ਬੂਹੇ
ਰਤਾ ਜੇ ਭੇੜ ਲੈਂਦੀ ਮੈਂ
ਅੰਦਰ ਕੋਈ
ਇਲਾਹੀ ਰਾਗ ਜੇ ਛੇੜ ਲੈਂਦੀ ਮੈਂ !
ਹੋ ਸਕਦਾ ਸੀ
ਦੁਆ ਕਬੂਲ ਹੋ ਹੀ ਜਾਂਦੀ
ਤੜਪਦੀ ਰਹੀ
ਜੋ ਮੁਰਾਦ
ਸ਼ਾਇਦ ਪੂਰੀ ਹੋ ਹੀ ਜਾਂਦੀ !!
2 comments:
BAHUT HI KHUBSURAT KAVITA...ADHUNIK MANUKH DE MANSIK DAVAND NU PESH KARDI HOI...V.V.CONGRATES.....
ਸਰਦਲ ਦੇ ਆਰ
ਖੜਾ ਇਕ ਸਵਾਲ ਰਿਹਾ
ਸਰਦਲ ਦੇ ਪਾਰ
ਪਿਆ ਜਿਸਦਾ ਜਵਾਬ ਰਿਹਾ
ਸੁੰਦਰ..
Post a Comment