ਬਲ ਦੀਵੜਿਆ

ਬਲ ਰਿਹੈ ਦੀਵਾ
ਜਲ ਰਹੀ ਸੋਚ ਕੋਈ
ਜਾਗਣਗੇ ਹਰਫ਼ ਕੁਛ
ਬਣੇਗੀ ਨਜ਼ਮ ਕੋਈ
ਬਲ ਦੀਵੜਿਆ ਬਲ !!


The woods are lovely dark and deep
But I have promises to keep
And miles to go before I sleep
And miles to go before I sleep



Friday, July 2, 2010

ਮੇਰਾ ਘਰ ਕਿਹੜੈ

ਮੇਰਾ ਘਰ ਕਿਹੜੈ

ਮੈਨੂੰ ਆਪਣੇ
ਘਰ ਦੀ ਤਲਾਸ਼ ਹੈ

ਕੋਈ ਫਲਸਫਾ
ਕੋਈ ਦਰਸ਼ਨ
ਤਾਂ ਮੈਨੂੰ ਦੱਸੇ
ਮੇਰਾ ਘਰ ਕਿਹੜੈ !

ਮਾਂ ਦੀ ਕੁਖ
ਬਾਬਲ ਦਾ ਵਿਹੜਾ
ਮਹਿਬੂਬ ਦਾ ਦਿਲ
ਸਹੁਰਿਆਂ ਦਾ ਮਕਾਨ
ਜਾਂ
ਫਿਰ ਸਿਰਫ਼ ਸ਼ਮਸ਼ਾਨ !

ਕੋਈ ਤਰਕ ਤਾਂ
ਮੈਨੂੰ ਦਸੇ
ਮੇਰਾ ਘਰ ਕਿਹੜੈ !!

(ਸ਼ਿਕਸਤ ਰੰਗ )

2 comments:

Rahul Singh said...

'MERA GHAR KIHADE', NAGARI ME BADAL KAR PADHA, ACHCHHI LAGI. AGAR SAMBHAV HO TO HINDI ME BHI PADHANA CHAHUNGA.

surjit said...

Rahul ji thanks, kabhi try kroongi Hindi mein translate karne ki.