
ਆਸਾਂ ਵੰਡਣ ਚੱਲੀਏ
ਆਉ ਨੀ ਅੱਜ ਅਸੀਂ ਆਸਾਂ ਵੰਡਣ ਚੱਲੀਏ
ਦਿਲ ਖੋਲ੍ਹ ਸੁੱਚੀਆਂ ਸੁਗਾਤਾਂ ਵੰਡਣ ਚੱਲੀਏ ।
ਭਰ ਭਰ ਝੋਲੀਆਂ ਮਿੱਠੇ ਸ਼ਹਿਦ ਬੋਲਾਂ ਦੀਆਂ
ਨੀਵਿਆਂ ਤੋਂ ਹੋ ਨੀਵੇਂ ਮਿਠਾਸਾਂ ਵੰਡਣ ਚੱਲੀਏ ।
ਬਹੁਤਿਆਂ ਪਦਾਰਥਾਂ ਦਾ ਅਸੀਂ ਕੀ ਏ ਕਰਨਾ
ਆਸਾਂ ਵਾਲੇ ਦੀਵੇ ਦੀ ਲੋਅ ਨਾਲ ਹੀ ਸਰਨਾ ।
ਸੋਚ ਲਿਆ ਬਸ ਕਰਨਾ ਹੈ ਯਗ ਇਹ ਕਰਨਾ
ਫੜਕੇ ਮਿਸ਼ਾਲ ਚਲੋ ਦਾਤਾਂ ਵੰਡਣ ਚੱਲੀਏ ।
ਰੂਹ ਨੂੰ ਪਛਾਣਕੇ ਰੱਬੀ ਰੂਹਾਂ ਸਭਨੂੰ ਜਾਣਕੇ
ਨੂਰਾਨੀ ਮੁਹੱਬਤ ਦੀਆਂ ਬਾਤਾਂ ਵੰਡਣ ਚੱਲੀਏ ।
ਆਉ ਨੀ ਅੱਜ ਅਸੀਂ ਆਸਾਂ ਵੰਡਣ ਚੱਲੀਏ ।
1 comment:
Navneet Pannu wrote:
Very nice Surjit....I love "aasan vund chaleeye....
Post a Comment