ਮੇਰੇ ਸਾਹਮਣੇ ਚੌੜਾ ਸਮੁੰਦਰ ਹੈ
ਉਬਲਦਾ ਖੌਲਦਾ
ਮੀਲਾਂ ਤਕ ਫ਼ੈਲਿਆ
ਚੌੜਾ ਸਮੁੰਦਰ !
ਇਸਦੀਆਂ ਲਹਿਰਾਂ
ਕੰਢੇ ਤੇ ਪਏ ਪੱਥਰਾਂ ਨਾਲ ਖੇਡਦੀਆਂ
ਮੇਰੇ ਕਦਮਾਂ ਨੂੰ ਛੂਹ ਕੇ ਆਖਦੀਆਂ ਨੇ
ਇਸਦੇ ਪੂਰਬਲੇ ਕੰਢੇ
ਇਕ ਪਰੀਆਂ ਦਾ ਦੇਸ ਹੈ
ਚਲ ਉਥੇ ਸਾਡੇ ਨਾਲ !
ਇਨ੍ਹਾਂ ਲਹਿਰਾਂ ਤੇ ਤੈਰਦੀ
ਇਕ ਬੇੜੀ
ਮੈਨੂੰ ਉਡੀਕ ਰਹੀ ਹੈ
ਜੀਅ ਕਰਦੈ
ਇਸ ਬੇੜੀ ਤੇ ਚੜ੍ਹ
ਇਨ੍ਹਾਂ ਲਹਿਰਾਂ ਸੰਗ ਹੋ ਤੁਰਾਂ
ਤੇ ਪਹੁੰਚ ਜਾਵਾਂ
ਇਸ ਚੌੜੇ ਸਮੁੰਦਰ ਦੇ ਉਸ ਪਾਰ !
ਅਚਨਚੇਤ ਮੇਰੇ
ਹੱਥਾਂ 'ਚ ਫੜੇ ਚੱਪੂ
ਕੱਚੀ ਮਿੱਟੀ ਵਾਂਗ ਭੁਰ ਕੇ
ਲਹਿਰਾਂ ਤੇ ਤੈਰ ਜਾਂਦੇ ਨੇ
ਤੇ ਇਹ ਸਮੁੰਦਰ
ਮੇਰੇ ਸਾਹਮਣੇ
ਖਾਰਾ ਸਮੁੰਦਰ ਬਣ
ਕੋਹਾਂ ਮੀਲਾਂ ਤੀਕ ਫੈਲ ਜਾਂਦਾ ਹੈ !
ਅਪਾਰ !
ਅਪਹੁੰਚ !
(ਸ਼ਿਕਸਤ ਰੰਗ )
5 comments:
ਸਾਰਾ ਬਲੌਗ ਹੀ ਕਾਬਿਲੇ ਤਾਰੀਫ ਹੈ ਪਰ
'ਹਵਾ ਵੀ ਉਸਦੀ ਗਵਾਹ ਨਹੀਂ
ਜੋ ਹਾਦਸਾ ਹੋਇਆ ਸੀ
ਦਿਲ ਦੇ ਅੰਦਰ !'
ਇਹ ਸ਼ਬਦ ਦਿਲ ਨੂੰ ਧੂਹ ਪਾ ਗਏ
ਹਵਾ ਕੀ ਸਾਰ ਜਾਣੇ , ਦਿਲ ਦੇ ਹਾਦਸੇ ਦਾ ਗਵਾਹ ਤਾਂ ਮਰ ਰਹੇ ਅਰਮਾਨਾ ਦੇ ਦਿਲੋਂ ਨਿਕਲਿਆ ਹਉਕਾ ਹੁੰਦਾ ਹੈ ਜਿਸ ਨੂੰ ਅਸੀ ਆਪਣੇ ਹੋਠਾਂ ਤੋਂ ਬਾਹਰ ਹੀ ਨਹੀਂ ਨਿਕਲਣ ਦਿੰਦੇ
CHAURA likhan di ki lod hai g...VISHAL SAMUDAR nahi jachda....?
ਬਹੁਤ ਹੀ ਵਧੀਆ ਕਵਿਤਾ ਦੇ ਬੋਲ....
ਜਦ ਸਮੁੰਦਰ ਪਾਰ ਕਰਨਾ ਪਹੁੰਚ ਤੋਂ ਬਾਹਰ ਦੀ ਗੱਲ ਜਾਪਦਾ ਹੈ....ਇਹ ਵਰਤਾਰਾ ਤਾਂ ਸਾਡੇ ਨਾਲ਼ ਨਿੱਤ ਹੁੰਦਾ ਹੈ...ਬੱਸ ਲੋੜ ਹੈ ਓਸ ਹੰਬਲ਼ੇ ਦੀ ਜਿਸ ਸਦਕਾ ਅਸੀਂ ਓਸ ਸਮੁੰਦਰ ਨੂੰ ਪਾਰ ਕਰ ਲਈਏ।
सुरजीत जी , चौड़ा समन्दर और जीवन कैसे एक जैसे होते हैं , यह आपने अपनी कविता में बखूबी चित्रित किया है । सफल कविता है ।
-रामेश्वर काम्बोज 'हिमांशु'
Hello Surjit:
I will read your poems tomorrow.
Today, my comments are:
Colors of your blog give good feeling.
Where there should be a period(bindi), why Khandas are appearing?
Sukhinder
Post a Comment