
ਐ ਸਖੀ!
ਕਿਸੇ ਹਨੇਰੀ ਰਾਤ
ਟਾਂਵੇਂ ਟਾਂਵੇਂ ਤਾਰਿਆਂ ਦੀ ਛਾਂਵੇਂ
ਨੀਂਦ ਨੇ ਆਪਣੀ ਕੁੱਖ 'ਚ
ਸੋਚਾਂ ਦਾ
ਬੀ ਜਦ ਬੀਜਿਆ
ਉਸ ਵੇਲੇ
ਆਪਣੇ ਨਿੱਕੇ ਜਿਹੇ ਪਿੰਡ ਦੇ
ਨਿੱਘੇ ਜਿਹੇ ਘਰ ਦੀ ਛੱਤ 'ਤੇ
ਅਚਿੰਤ ਸੁ`ਤੀ ਪਈ ਸਾਂ ਮੈਂ……
ਉਸ ਸੁਪਨੇ ਦਾ ਅੰਕੁਰ
ਪਤਾ ਨਹੀਂ ਕਿਵੇਂ
ਘਰ ਤੋਂ ਕੋਹਾਂ ਮੀਲ
ਕਿਸ ਅਜਨਬੀ ਦਿਸ਼ਾ 'ਚ
ਫੁ`ਟ ਨਿਕਲਿਆ
ਕਿ ਪੈਰਾਂ ਨੂੰ ਖੰਭ ਉਗ ਆਏ !
ਤੇ………
ਉਸ ਸੁਪਨੇ ਦੀ ਤਾਬੀਰ
ਚੁਗਦਿਆਂ
ਚੁਗਦਿਆਂ
ਕਿੰਨੀਆਂ ਧਰਤੀਆਂ
ਕਿੰਨੇ ਸਮੁੰਦਰ ਗਾਹੇ
ਕਿ ਸੋਚਾਂ ਨੂੰ ਛਾਲੇ ਪੈ ਗਏ !!
ਬੀਜ ਤੋਂ ਅੰਕੁਰ
ਅੰਕੁਰ ਤੋਂ ਰੁ`ਖ ਬਣ
ਉਹੀ ਸੋਚਾਂ
ਅਜਨਬੀ ਜਿਹੀਆਂ
ਮੇਰੇ ਵਿਹੜੇ ਖੜੀਆਂ ਹਨ
ਜੜ ਹੀਣ !
ਤੇ ਘਰ ???
ਘਰ ਜੋ ਕੋਹਾਂ ਮੀਲ
ਪਿ`ਛੇ ਛ`ਡ ਆਈ ਸਾਂ
ਉਸੇ ਨੂੰ ਲ`ਭ ਰਹੀ ਹਾਂ !
6 comments:
Your poems have lots of beauty in the frame of simple but very suitable words . Madan Bhardwaj- B.c.
सृजन के शाश्वत भाव की प्रांजल अभिव्यक्ति, भाषा की अच्छी समझ बिना भी हो सकती है.
RANJIT BHINDER to me
Thoughts and the poetics, both are refreshing. Congratulations. Punjabi- verse and prose seem to have a future in literature.
ਇੱਕ ਸੁਪਨੇ ਦਾ ਹਾਸਿਲ .. The poem says it all...so sad, and yet so true this poem touched my heart.
ਤੇ ਘਰ ???
ਘਰ ਜੋ ਕੋਹਾਂ ਮੀਲ
ਪਿੱਛੇ ਛੱਡ ਆਈ ਸਾਂ
ਉਸੇ ਨੂੰ ਲੱਭ ਰਹੀ ਹਾਂ ......
ਬਹੁਤ ਹੀ ਭਾਵੁਕ ਹੋ ਗਈ ਪੜ੍ਹਦੇ-ਪੜ੍ਹਦੇ...
ਓਹ ਘਰ ਹੁਣ ਮੇਰੇ ਸੁਪਨਿਆਂ 'ਚ ਆਉਂਦਾ ਹੈ..
ਬਹੁਤ ਚੰਗਾ ਲੱਗਦਾ ਹੈ ...ਚੱਲੋ ਸੁਪਨਿਆਂ 'ਚ ਹੀ ਸਹੀ ...ਮੈਂ ਆਪਣੇ ਓਸ ਘਰ 'ਚ ਗਈ ਤਾਂ ਹਾਂ !!!
ਕਾਵਿ ਦੀ ਸ਼ੈਲੀ
ਲਫਜਾਂ ਦੀ ਬਣਤਰ
ਅਤੇ
ਸੁਫਨੇ ਦੀ ਝਾਤ
ਸਬ ਦੇ ਸਬ
ਕਿਤੇ ਦੂਰ ਰਹ ਗਏ ਘਰ ਦੀ ਨਿਘੀ ਯਾਦ ਨੂੰ
ਪੁਕਾਰ ਰਹੇ ਹਨ .....
ik ਬਹੁਤ ਸੋਹਨੀ ਕਵਿਤਾ ਲਈ ਵਧਾਈ .
Post a Comment