ਬਲ ਦੀਵੜਿਆ

ਬਲ ਰਿਹੈ ਦੀਵਾ
ਜਲ ਰਹੀ ਸੋਚ ਕੋਈ
ਜਾਗਣਗੇ ਹਰਫ਼ ਕੁਛ
ਬਣੇਗੀ ਨਜ਼ਮ ਕੋਈ
ਬਲ ਦੀਵੜਿਆ ਬਲ !!


The woods are lovely dark and deep
But I have promises to keep
And miles to go before I sleep
And miles to go before I sleep



Monday, November 8, 2010

ਜਲਾਵਤਨ













ਮਹਿੰਦੀ ਲਾਕੇ
ਚੂੜਾ ਪਾਕੇ
ਸ਼ਗਨਾਂ ਨਾਲ
ਡੋਲੀ 'ਚ ਬਿਠਾਕੇ
ਪਾਪਾ !
ਜਦੋਂ ਤੁਸੀਂ ਮੈਨੂੰ
ਰੋਂਦਿਆਂ ਵਿਦਾ ਕੀਤਾ ਸੀ
ਤਾਂ ਤੁਸੀਂ ਨਹੀਂ ਸੀ ਜਾਣਦੇ
ਕਿ ਅਸਲ ਵਿਚ
ਆਪਣੀ ਲਾਡਲੀ ਧੀ ਨੂੰ
ਤੁਸੀਂ ਜਲਾਵਤਨ ਕੀਤਾ ਸੀ

ਤੁਹਾਨੂੰ ਕਿੰਜ ਲਿਖਾਂ
ਬੀਤੇ ਵਰਿ੍ਆਂ ਦੀ
ਜਲਾਵਤਨੀ ਦੀ ਦਾਸਤਾਨ
ਤੁਹਾਡੀਆਂ ਬੁੱਢੀਆਂ ਹੱਡੀਆਂ
ਸਹਿ ਨਹੀਂ ਸਕਣਗੀਆਂ
ਮੇਰੇ ਹੰਢਾਏ ਸੰਤਾਪ

ਭਰਮ ਹੀ ਬਣਿਆ ਹਹਿਣ ਦੇਈਏ
ਕਿ ਪਰਦੇਸਾਂ ਚ' ਜਾਕੇ
ਆਪਣੇ ਆਪਣੇ ਨਹੀਂ ਰਹਿੰਦੇ

ਕਿੰਜ ਦੱਸਾਂ
ਕਿ ਇੱਥੇ ਆਪਣਾ ਕੁਛ ਵੀ ਨਹੀਂ
ਨਾ ਖਿਆਲ
ਨਾ ਮਾਹੌਲ
ਬਸ ਬਿਗਾਨੇ ਲੋਕਾਂ 'ਚ
ਖਾਮੋਸ਼ ਹੋ ਕੇ ਰਹਿ ਗਈ ਹਾਂ
ਲਗਦੈ
ਕਿਸੇ ਅਣਡਿੱਠੀ ਕੈਦ 'ਚ
ਕੈਦ ਹੋ ਕੇ ਰਹਿ ਗਈ ਹਾਂ

ਪਤਾ ਨਹੀਂ
ਕਦ ਪਰਤਾਂਗੀ
ਆਪਣੇ ਵਿਹੜੇ
ਆਪਣੇ ਦੇਸ !

2 comments:

Unknown said...

Sad, but so true.

surjit said...

Hi Surjeet Jee,

Two poems Jalwatn and Ik Diva are excellent pieces of poetic creation. These poems contain a genuine touch of imagination deeply rooted in the Punjabi culture. These reflect a poet struggling to express innermost feelings via corresponding degree of creativity. The parallelism drawn between the exile and exile from the abode of Papa contains, undoubtedly, the seeds and salutation to the extremely intimate experience.
Ik Diva rises above the common rut of celebrations and slogans expressed in conventional rituals of paying tributes to our heroes. I tend to agree strongly that people and poets have for years paid tributes to those who gave their lives for noble cause; but those paying tribute to them reduce their efforts to the lips and papers. Their commitment did not dare cross the bounds of ordinary rituals of holding melaas, functions, and read some poems and papers and speeches at the most , and that marks eloquently the end of their faith which goes in deep state of hibernation till the next years dates show up on the calendar.
That is my very earnest opinion which can be questioned; but only after thorough and profound soul searching.

Balraj Cheema