ਬਲ ਦੀਵੜਿਆ

ਬਲ ਰਿਹੈ ਦੀਵਾ
ਜਲ ਰਹੀ ਸੋਚ ਕੋਈ
ਜਾਗਣਗੇ ਹਰਫ਼ ਕੁਛ
ਬਣੇਗੀ ਨਜ਼ਮ ਕੋਈ
ਬਲ ਦੀਵੜਿਆ ਬਲ !!


The woods are lovely dark and deep
But I have promises to keep
And miles to go before I sleep
And miles to go before I sleep



Friday, December 3, 2010

ਤੂੰ ਮਿਲੀਂ ਜਰੂਰ

ਤੂੰ ਮਿਲੀਂ ਜ਼ਰੂਰ

ਤੂੰ ਭਾਂਵੇਂ

ਕੜਕਦੀ ਧੁੱਪ ਬਣ ਮਿਲੀਂ

ਜਾਂ ਕੋਸੀ ਦੁਪਹਿਰ ਦਾ ਨਿੱਘ ਬਣ

ਘੋਰ ਹਨੇਰੀ ਰਾਤ ਬਣ ਮਿਲੀਂ

ਜਾਂ ਚਿੱਟੇ ਦੁੱਧ ਚਾਨਣ ਦੀ ਸਬਾਤ ਬਣ


ਮੈਂ ਤੈਨੂੰ ਪਹਿਚਾਣ ਲਵਾਂਗੀ

ਖਿੜਕੀ ਦੇ ਸ਼ੀਸ਼ੇ ਤੇ ਪੈਂਦੀਆਂ

ਕਿਣਮਿਣ ਕਣੀਆਂ ਦੀ ਟਪ ਟਪ ‘ਚੋਂ

ਦਾਵਾਨਲ ਵਿਚ ਬਲਦੇ ਡਿਗਦੇ

ਰੁੱਖਾਂ ਦੀ ਕੜ ਕੜ ‘ਚੋਂ


ਮਲਏ ਪਰਬਤ ਤੋਂ ਆਉਂਦੀਆਂ

ਸੁਹਾਵਣੀਆਂ ਪੌਣਾਂ ਦੀਆਂ

ਸੁਗੰਧੀਆਂ ‘ਚ ਮਿਲੀਂ

ਜਾਂ ਹਿਮਾਲਾ ਪਰਬਤ ਦੀਆਂ

ਕੰਧੀਆਂ ‘ਚ ਮਿਲੀਂ


ਧਰਤੀ ਦੀ ਕੁੱਖ ‘ਚ ਪਏ

ਕਿਸੇ ਬੀਜ ‘ਚ ਮਿਲੀਂ

ਜਾਂ ਕਿਸੇ ਬੱਚੇ ਦੇ ਗਲ ‘ਚ ਲਟਕਦੇ

‘ਤਾਬੀਜ਼’ ‘ਚ ਮਿਲੀਂ


ਲਹਿਲਹਾਉਂਦੀਆਂ ਫਸਲਾਂ ਦੀ ਮਸਤੀ ‘ਚ

ਜਾਂ ਗਰੀਬਾਂ ਦੀ ਬਸਤੀ ‘ਚ ਮਿਲੀਂ


ਪਤਝੜ ਦੇ ਮੌਸਮ ‘ਚ

ਕਿਸੇ ਚਰਵਾਹੇ ਦੀ ਨਜ਼ਰ ‘ਚ ਉਠਦੇ

ਉਬਾਲ ਚ’ ਮਿਲੀਂ

ਜਾਂ ਧਰਤੀ ਤੇ ਡਿਗੇ ਸੁੱਕੇ ਪੱਤਿਆਂ ਦੇ

ਉਛਾਲ ‘ਚ ਮਿਲੀਂ


ਮੈਂ ਤੈਨੂੰ ਪਹਿਚਾਣ ਲਵਾਂਗੀ

ਕਿਸੇ ਭਿਕਸ਼ੂ ਦੀ ਤੋਰ ‘ਚੋਂ

ਕਿਸੇ ਨਰਤਕੀ ਦੇ ਨਿਰਤ ਦੀ ਲੋਰ ‘ਚੋਂ

ਕਿਸੇ ਵੀਣਾ ਦੇ ਸੰਗੀਤ ‘ਚੋਂ

ਕਿਸੇ ਹਜੂਮ ਦੇ ਸ਼ੋਰ ‘ਚੋਂ !


ਤੂੰ ਮਿਲੀਂ ਭਾਵੇਂ

ਕਿਸੇ ਅਭਿਲਾਸ਼ੀ ਦੀ ਅੱਖ ਦਾ ਅੱਥਰੂ ਬਣ

ਕਿਸੇ ਸਾਧਕ ਦੇ ਧਿਆਨ ਦਾ ਚਖਸ਼ੂ ਬਣ

ਕਿਸੇ ਮਠ ਦੇ ਗੁੰਬਦ ਦੀ ਗੂੰਜ ਬਣ

ਜਾਂ ਰਾਸਤਾ ਲੱਭਦੀ ਕੂੰਜ ਬਣ

ਤੂੰ ਮਿਲੀਂ ਜਰੂਰ

ਮੈਂ ਤੈਨੂੰ ਪਹਿਚਾਣ ਲਵਾਂਗੀ !

See Hindi translation on http://setusahitya.blogspot.com

10 comments:

हरकीरत ' हीर' said...

ਤੂੰ ਭਾਂਵੇਂ

ਕੜਕਦੀ ਧੁੱਪ ਬਣ ਮਿਲੀਂ

ਜਾਂ ਕੋਸੀ ਦੁਪਹਿਰ ਦਾ ਨਿੱਘ ਬਣ

ਘੋਰ ਹਨੇਰੀ ਰਾਤ ਬਣ ਮਿਲੀਂ

ਜਾਂ ਚਿੱਟੇ ਦੁੱਧ ਚਾਨਣ ਦੀ ਸਬਾਤ ਬਣ

ਤੇਰਾ ਮਿਲਣਾ ਇਕ ਹਨੇਰੀ ਰਾਤ ਦੀ ਹਥੇਲੀ ਉੱਤੇ ਰਖਿਆ ਕੋਈ ਗੁਲਾਬ .....!!

ਗੁਲਾਬ ਵਾਂਗ ਮਹ੍ਕਦੀ ਨਜ਼ਮ .....


(ਸ਼ਿਰ੍ਸ਼ਕ ਵਿਚ ' ਮੈਂ' ਦੀ ਜਗਾਹ 'ਤੂੰ' ਕਰ ਲਓ ....)


ਜੀ ਤੁਹਾਨੂੰ ਜੋ ਪਸੰਦ ਹੈ ਨਜ਼ਮ ਪੋਸਟ ਕਰ ਸਕਦੇ ਹੋ ......

Tarlok Judge said...

ਜਿਥੇ ਮਰਜ਼ੀ ਮਿਲੀੰ
ਪਰ ਮਿਲੀੰ ਇੱਕ ਹਿੰਮਤ ਲੈ ਕੇ
ਨਜ਼ਰਾਂ 'ਚ ਡਰ ਲੈ ਕੇ ਨਹੀਂ
ਡਰ ਨਾਲ ਜੀਨ ਦੀ ਇਛਾ ਮਰਦੀ ਹੈ
ਤੇ ਰੀਝਾਂ ਦਾ ਅਕਸ ਧੁੰਦਲਾ ਜਾਂਦਾ ਏ

Sandip Sital Chauhan said...

a very heart-touching poem Surjit, I am speechless!

Rahul Singh said...

गुरुमुखी और पंजाबी का अभ्‍यास नहीं है, फिर भी यहां आकर मिट्टी का सोंधापन, भावों की ताजगी और जीवन का सरल-संयत उमंग महसूस कर पाता हूं.

ਬਲਜੀਤ ਪਾਲ ਸਿੰਘ said...

ਤੁਹਾਡਾ ਬਲੌਗ ਜੁਆਇਨ ਕਰ ਲਿਆ ਹੈ।ਤੁਹਾਡੀਆਂ ਕਵਿਤਾਵਾਂ ਚੰਗੀਆਂ ਲੱਗੀਆਂ,ਸੁਰਜੀਤ ਜੀ !!

surjit said...

अभिवादन सहित धन्‍यवाद सुरजीत जी,
आपकी नई पोस्‍ट देखा. अपनी जमीन से बहुत गहरे जुड़ कर ही ऐसी कविता बनती है, जितना भाषाई सीमा के कारण मैं समझ पाता हूं, उसके आधार पर कह सकता हूं कि ऐसा लेखन हिन्‍दी में कम देखने को मिलता है, यह आंचलिक भाषाओं और भावों का सौंदर्य है कि वह सहज अभिव्‍यक्‍त हो कर छू लेती है.Rahul Singh

surjit said...

Surjit,
You write very deep poetry with lot of innovations of human centiments. God bless you.
Balbir Momi

ਬਲਜੀਤ ਪਾਲ ਸਿੰਘ said...

ਕੜਕਦੀ ਧੁੱਪ ਬਣ ਮਿਲੀਂ

ਜਾਂ ਕੋਸੀ ਦੁਪਹਿਰ ਦਾ ਨਿੱਘ ਬਣ

ਘੋਰ ਹਨੇਰੀ ਰਾਤ ਬਣ ਮਿਲੀਂ

ਜਾਂ ਚਿੱਟੇ ਦੁੱਧ ਚਾਨਣ ਦੀ ਸਬਾਤ ਬਣ


Good Poetry

Anonymous said...

Bahut vadhiya ....
Tuhadi kalam nu salam !

सुभाष नीरव said...

सुरजीत जी, पहलीबार आपके ब्लॉग पर आया हूँ। बहुत ही खूबसूरत और दिल को स्पर्श कर लेने वाली कविता लगी। अन्य कविताएं भी पढ़ूंगा और अपने ब्लॉग 'सेतु साहित्य' और 'गवाक्ष" के आगामी किसी अंक के लिए हिन्दी में अनुवाद करके भी छापूंगा।