ਤ੍ਰਬਕ ਕੇ
ਅੱਖ ਖੁੱਲਦੀ ਹੈ
ਰੋਜ਼ ਸਵੇਰੇ !
ਉਫ਼ !
ਅੱਜ ਫਿਰ ਲੇਟ ਗਈ !
ਅੱਬੜਵਾਹੇ
ਭੱਜਦੀ ਹਾਂ ਇਸ਼ਨਾਨ-ਘਰ !
ਨਾਸ਼ਤੇ ਜੋਗਾ ਸਮਾਂ ਹੀ ਨਹੀਂ ਬਚਦਾ
ਕਾਰ ਵਿਚ ਹੀ ਪੀ ਲੈਂਦੀ ਹਾਂ
ਦੋ ਘੁੱਟ ਕਾਫ਼ੀ ਬਸ !
ਪਹੁੰਚਦੀ ਹਾਂ ਦਫ਼ਤਰ
ਫਾਈਲਾਂ ਦਾ ਢੇਰ
ਟੈਲੀਫ਼ੂਨ ਦੀਆਂ ਘੰਟੀਆਂ ਦਾ ਸ਼ੋਰ
ਸਹਿ-ਕਰਮਚਾਰੀਆਂ ਨਾਲ ਸ਼ਿਸ਼ਟਾਚਾਰ
'ਬਾਸ' ਲਈ ਅਦਬ ਦਾ ਸਵਾਂਗ
ਕਰਦੀ ਹਾਂ ਰੋਜ਼ ਇਕ ਨਾਟਕ
ਨਿਭਾਉਂਦੀ ਹਾਂ
ਕਿੰਨੇ ਹੀ ਕਿਰਦਾਰਾਂ ਦਾ ਰੋਲ
ਪਰ ਰੋਟੀ ਖਾਣ ਦੀ
ਵਿਹਲ ਨਹੀਂ ਮੇਰੇ ਕੋਲ !
ਘਰ ਪਰਤਦੀ ਹਾਂ
ਘਰ ਦਾ ਕੋਨਾ ਕੋਨਾ
ਪੁਕਾਰਦੈ-
ਕੰਮ ! ਕੰਮ ! ਕੰਮ !
ਘਰ ਨੂੰ ਮੇਰੀ ਲੋੜ ਹੈ
ਦਫ਼ਤਰ ਨੂੰ ਮੇਰੀ ਲੋੜ ਹੈ
ਬੱਚਿਆਂ ਨੂੰ ਮੇਰੀ ਲੋੜ ਹੈ
ਉਨ੍ਹਾਂ ਦੇ ਪਾਪਾ ਨੂੰ ਮੇਰੀ ਲੋੜ ਹੈ
ਪਰ
ਮੇਰੀ ਲੋੜ ਦੀ
ਕੀ ਪਰਿਭਾਸ਼ਾ ਹੈ !!
3 comments:
Surjit,
You write very deep poetry with lot of innovations of human centiments. God bless you.
Balbir Momi
ਅਫਸੋਸ, ਤੁਹਾਡੀ ਕਵਿਤਾ ਬਹੁਤ ਦੇਰ ਬਾਅਦ ਪੜ੍ਹੀ .ਬਹੁਤ ਹੀ ਵਧੀਆ . ਮੈਂ ਤੁਹਾਡੇ ਵਿਚਾਰ ਸਮਝ ਸਕਦਾ ਹਾਂ.ਉਮੀਦ ਹੈ ਤੁਹਾਡੀ ਲੋੜ ਨੂੰ ਵੀ ਤੁਹਾਡੇ ਆਪਨੇ ਵੀ ਸਮਝਣਗੇ . ਤੁਹਾਡੀ ਕਲਮ ਨੂੰ ਸਲਾਮ.ਲਿਖਦੇ ਰਹਨਾ.
ਜਿੰਦਗੀ-
ਇਕ ਡਰਾਮਾ ਦੇਖੀ ਦਿਖਾਈ ਜਾ ਰਹੇ ਹਾਂ
ਆਪਣਾ ਆਪਣਾ ਰੋਲ ਨਿਭਾਈ ਜਾ ਰਹੇ ਹਾਂ
Post a Comment