
ਮੇਰੀ ਮੁਹੱਬਤ ਨੂੰ ਹੀ
ਇਹ ਝੱਲ ਕਿਉਂ ਹੈ
ਕਿ ਤੂੰ ਰਵੇਂ ਮੇਰੇ ਨਾਲ
ਜਿਵੇਂ ਰਹਿੰਦੇ ਨੇ ਮੇਰੇ ਨਾਲ
ਮੇਰੇ ਸਾਹ !
ਤਸੱਵਰ ਵਿਚ ਤੂੰ ਹੈਂ
ਉਡੀਕ ਵਿਚ ਤੂੰ ਹੈਂ
ਨਜ਼ਰ ਵਿਚ ਤੂੰ ਹੈਂ
ਹੋਂਦ ਵਿਚ ਵੀ ਤੂੰ !
ਮੇਰੀ ਮੁਹੱਬਤ ਨੂੰ
ਇਹ ਕਿਹਾ ਝੱਲ ਹੈ
ਕਿ ਮੇਰੇ ਦੁਪੱਟੇ ਦੀ ਕੰਨੀ ਵਿਚ
ਤੂੰ ਕੁੰਜੀ ਵਾਂਗ ਬੱਝਿਆ ਰਹੇਂ
ਮੇਰੇ ਪਰਸ ਦੀ ਤਣੀ ਵਾਂਗ
ਮੇਰੇ ਮੋਢੇ ਤੇ ਲਟਕਿਆ ਰਹੇਂ !
ਮੈਂ ਹੀ ਕਿਉਂ ਇੰਝ ਉਡੀਕਿਐ ਤੈਨੂੰ
ਜਿਵੇਂ ਬਾਦਵਾਨ
ਹਵਾ ਨੂੰ ਉਡੀਕਦੇ ਨੇ
ਜਿਵੇਂ ਬੇੜੇ
ਮਲਾਹਾਂ ਨੂੰ ਉਡੀਕਦੇ ਨੇ !
ਮੇਰੀ ਹੀ ਸੋਚ ਕਿਉਂ
ਤੇਰੇ ਦਰ ਤੇ ਖੜੋ ਗਈ ਐ
ਮੇਰੀ ਨਜ਼ਰ ਹੀ ਕਿਉਂ
ਤੇਰੀ ਭਾਲ ਤੋਂ ਬਾਅਦ
ਪੱਥਰ ਹੋ ਗਈ ਹੈ !
(ਸ਼ਿਕਸਤ ਰੰਗ ਵਿਚੋਂ )
8 comments:
बहुत खूब सुरजीत जी… आप इसी तरह 'शिरकत रंग'की कविताएं अपने ब्लॉग पर देती रहें ताकि आपकी इतनी सुन्दर और अर्थवान कविताओं का विश्वभर के पाठक आनन्द ले सकें…
ਬਹੁਤ ਵਧੀਆ ਕਵਿਤਾ....ਹਮੇਸ਼ਾੱ ਵਾੱਗ !
ਹਰਦੀਪ
ਬਹੁਤ ਹੀ ਵਧੀਆ .ਤੁਹਾਡੀ ਕਲਮ ਨੂੰ ਸਲਾਮ
ਜਿਵੇਂ ਬਾਦਵਾਨ
ਹਵਾ ਨੂੰ ਉਡੀਕਦੇ ਨੇ
ਜਿਵੇਂ ਬੇੜੇ
ਮਲਾਹਾਂ ਨੂੰ ਉਡੀਕਦੇ ਨੇ !
ਏਹੋ ਜਿਹੇ ਸਟੀਕ ਬਿਮ੍ਬ ਅਤੇ ਪ੍ਰਤੀਕ
ਜੋ ਪੜਨ ਵਾਲੇ ਨੂੰ ਓਸੇ ਰਾਹ ਲੈ ਜਾਣ
ਜਿਤ੍ਥੋਂ ਵਾਸਤੇ
ਇਹ ਅਨੁਪਮ ਕ੍ਰਿਤੀ ਰਚੀ ਗਈ ਹੈ ... ਵਾਹ .
Beautiful Surjeet ji !
बहुत सुन्दर कविता , सुरजीत जी । आपका 2 ब्लाग bolg world .com में जुङ गया है ।
कृपया देख लें । और उचित सलाह भी दें । bolg world .com तक जाने के
लिये सत्यकीखोज @ आत्मग्यान की ब्लाग लिस्ट पर जाँय । धन्यवाद ।
ਉਡੀਕਾਂ,ਸੱਧਰਾਂ,ਹਸਰਤਾਂ ਅਤੇ ਕਈ ਕੁਝ ਕਬਰਾਂ ਤੱਕ ਸਾਥ ਜਾਂਦਾ ਹੈ,ਸੁਰਜੀਤ ਜੀ
mubbat layi eh jhall bahut hi jaroori hai
changi kavita !
Post a Comment