ਕਾਇਆ
ਕਾਲ ਦਾ ਕਾਸਾ ਫੜ
ਮੁਕਤੀ ਦਾ ਦਾਨ ਮੰਗਦੀ ਹੈ !
ਮੇਰੀ ਕਾਇਆ
ਮੇਰਾ ਜੀਅ ਕਰਦੈ
ਤੇਰੇ ਮੱਥੇ 'ਚ ਨਵਾਂ ਸੂਰਜ
ਰੌਸ਼ਨ ਮੈ ਕਰ ਦੇਵਾਂ !
ਤੇਰੇ ਪੈਰਾਂ ਨੂੰ
ਆਕਾਸ਼ ਗੰਗਾ ਜਿਹਾ
ਕੋਈ ਸਫ਼ਰ ਦੇਵਾਂ !
ਤੇਰੀ ਪਿਆਸ ਨੂੰ
ਡਾਹੁਣ ਲਈ
ਇਕ ਅੰਜਲੀ ਸਾਗਰ ਦੇਵਾਂ !
ਸੋਚ ਤਿਰੀ ਵਿਚ
ਨੀਲਾ ਅੰਬਰ
ਮੈਂ ਭਰ ਦੇਵਾਂ !
ਭਰ ਕੇ ਇਕ ਮੁੱਠ
ਇਸ ਮੁਕੱਦਸ ਮਿੱਟੀ ਦੀ
ਤਲੀ ਤੇਰੀ ਤੇ ਧਰ ਦੇਵਾਂ !
ਅਚਨਚੇਤ ਹੀ
ਖੁੱਲ ਜਾਵੇ
ਇਸ ਜੀਵਨ ਦਾ ਰਹੱਸ
ਏਸਾ ਤੈਨੂੰ ਵਾਯੂਮੰਡਲ ਦੇਵਾਂ !
ਮੇਰੀ ਕਾਇਆ
ਮੇਰਾ ਜੀਅ ਕਰਦੈ
ਤੈਨੂੰ ਇਹ ਵਰ ਦੇਵਾਂ
ਇਸ ਕਾਲ ਚੱਕਰ ਤੋਂ
ਮੁਕਤ ਤੈਨੂੰ ਮੈਂ ਕਰ ਦੇਵਾਂ !
ਮੇਰੀ ਕਾਇਆ
ਮੇਰਾ ਜੀਅ ਕਰਦੈ
ਤੈਨੂੰ ਨਵੀਂ ਦਿਸ਼ਾ
ਨਵਾਂ ਚਿੰਤਨ
ਨਵਾਂ ਜੀਵਨ ਦੇਵਾਂ ,,,,,,,,,,,,,,,,,,,,,,!
4 comments:
बहुत सुन्दर अभिव्यक्ति|
ਮੇਰੀ ਕਾਇਆ
ਮੇਰਾ ਜੀਅ ਕਰਦੈ
ਤੈਨੂੰ ਨਵੀਂ ਦਿਸ਼ਾ
ਨਵਾਂ ਚਿੰਤਨ
ਨਵਾਂ ਜੀਵਨ ਦੇਵਾਂ .......
ਆਸ਼ਾਵਾਦੀ ਸੋਚ ਦੀਆਂ ਪ੍ਰਤੀਕ ਸਤਰਾਂ !
ਬਹੁਤ ਵਧੀਆ ਤੇ ਉੱਚੀ ਸੋਚ, ਹਮੇਸ਼ਾਂ ਵਾਂਗ ਇੱਕ ਹੋਰ ਖੂਬਸੂਰਤ ਕਵਿਤਾ !
ਹਰਦੀਪ
khoobsoorat nazm
ਸੰਦਲੀ ਪੈੜ੍ਹਾਂ
ਬਹੁਤ ਸੁੰਦਰ ਖਿਆਲ, ਬੜੇ ਨਿਵੇਕਲੇ ਬਿੰਬ, ਬੜਾ ਸੋਹਣਾ ਅੰਦਾਜ਼... ਨਵਾਂ ਚਿੰਤਨ... ਮੁਬਾਰਕ ਸੁਰਜੀਤ ਜੀ !
ਸੁਰਮੀਤ
Post a Comment