ਬਲ ਦੀਵੜਿਆ

ਬਲ ਰਿਹੈ ਦੀਵਾ
ਜਲ ਰਹੀ ਸੋਚ ਕੋਈ
ਜਾਗਣਗੇ ਹਰਫ਼ ਕੁਛ
ਬਣੇਗੀ ਨਜ਼ਮ ਕੋਈ
ਬਲ ਦੀਵੜਿਆ ਬਲ !!


The woods are lovely dark and deep
But I have promises to keep
And miles to go before I sleep
And miles to go before I sleep



Thursday, August 11, 2011

ਨੀ ਕੁੜੀਏ


ਜੇ ਉਡਣਾ ਈ

ਤਾਂ ਭਾਵੇਂ ਅਰਸ਼ ਤੀਕ ਉਡ

ਪਰ ਜਰਾ ਸੰਭਲੀਂ

ਤੇਰੀ ਚੁੰਨੀ ਨਾ ਜਾਏ ਡਿਗ !


ਜੇ ਵਹਿਣਾ ਈ

ਤਾਂ ਨਦੀ ਵਾਂਗ ਵਹਿ

ਕੰਢਿਆਂ ਦੇ ਵਿਚ ਵਿਚ ਰਹਿ !


ਜੇ ਨੱਚਣਾ ਈ ਤਾਂ

ਭਾਂਵੇਂ ਉਚਕ ਉਚਕ ਨੱਚ

ਪੈਰ ਧਰੀਂ ਜਰਾ ਬਚ ਬਚ !


ਜੇ ਤੂੰ ਗਾਉਣਾ ਈ ਤਾਂ

ਢੋਲੇ ਮਾਹੀਏ ਟੱਪੇ ਗਾ

ਸ਼ਬਦਾਂ ਨੂੰ ਨੰਗੇਜ਼ ਤੋਂ ਬਚਾ !


ਨੀ ਕੁੜੀਏ

ਗੁਆਚੀ ਵਸਤ ਮੁੜ ਨਾ ਥਿਆਉਂਦੀ

ਕਿਤੇ ਆਪਣੀ ਪਤ ਨਾ ਲਈਂ ਗੁਆ !

5 comments:

दिलबागसिंह विर्क said...

snehe bharpoor rachna

az diyan kudiyan noon ajehe snehe di lod vi hai

sunder kvita de lai bdhaai

हरकीरत ' हीर' said...

बहुत खूब ....
आज की लड़कियों को सही सन्देश देती हुई ...
सुरजीत जी अगर आप क्षनिकाएं लिखती हों ...
जैसे ये खूबसूरत पंक्तियाँ ...

ਬਲ ਰਿਹੈ ਦੀਵਾ
ਜਲ ਰਹੀ ਸੋਚ ਕੋਈ
ਜਾਗਣਗੇ ਹਰਫ਼ ਕੁਛ
ਬਣੇਗੀ ਨਜ਼ਮ ਕੋਈ
ਬਲ ਦੀਵੜਿਆ ਬਲ !!

तो भेजिए न 'सरस्वती-सुमन' पत्रिका के लिए जो क्षणिका विशेषां क होगा ....
अगर पंजाबी में भी है तो मैं अनुवाद कर लूँगी ....
१०, १२ क्षनिकाएं अपनी संक्षिप्त परिचय और तस्वीर के साथ भेज दें ....

Anonymous said...

ਬਹੁਤ ਹੀ ਵਧੀਆ .....ਉੱਚੀ ਤੇ ਸੁੱਚੀ ਸੋਚ
ਲਿਖਣ ਵਾਲੀ ਕਲਮ ਨੂੰ ਸਲਾਮ ...
ਸੁਰਜੀਤ ਜੀ ਨੂੰ ਵਧਾਈ !
ਹਰਦੀਪ

surjit said...

ਸੁਰਜੀਤ ਜੀ ਤੁਹਾਡੀ ਇਹ ਨਜ਼ਮ ਬਹੁਤ ਸੋਹਣੀ ਏ ਪਰ ਇਹ ਨਜ਼ਮ ਨਾਲ਼ ਈ ਕੁਝ ਸਵਾਲ ਵੀ ਲੈ ਕੇ ਆਈ ਏ। ਪਹਿਲਾ ਸਵਾਲ ਤੇ ਇਹ ਹੈ ਕਿ ਇਹ ਕੁੜੀ ਕਿਸ ਜ਼ਮਾਨੇ ਦੀ ਏ? ਇਹ ਅੱਜ ਦੇ ਜ਼ਮਾਨੇ ਦੀ ਏ ਜਾਂ ਅੱਜ ਤੋਂ ਸੌ ਸਾਲ ਪਹਿਲੇ ਜ਼ਮਾਨੇ ਦੀ ਏ? ਕੀ ਇਹ ਕੁੜੀ ਮਰਦ ਦੇ ਬਰਾਬਰ ਏ ਜਾਂ ਉਹਦੀ ਗ਼ੁਲਾਮ ਏ? ਕੀ ਕੁੜੀ ਦੀ ਪੱਤ ਤੇ ਮਰਦ ਦੀ ਪੱਤ ਵੱਖਰੀ ਵੱਖਰੀ ਏ ? ਜੇ ਏਸ ਨਜ਼ਮ ਵਿਚ ਕੁੜੀ ਦੇ ਸ਼ਬਦ ਦੀ ਥਾਂ ਮੁੰਡੇ ਦਾ ਸ਼ਬਦ ਲਾ ਦਿੱਤਾ ਜਾਵੇ ਤੇ ਫ਼ਰ ਏਸ ਨਜ਼ਮ ਦੇ ਮਾਅਨੇ ਦੇਖ ਕੇ ਹਰ ਕੋਈ ਹੱਸੇਗਾ । ਕੀ ਇਹ ਸਾਰੀਆਂ ਮੱਤਾਂ ਇਕ ਮਰਦ ਨੂੰ ਵੀ ਦਿੱਤੀਆਂ ਜਾ ਸਕਦੀਆਂ ਨੇ? ਮਾਫ਼ ਕਰਨਾ ਮੈਨੂੰ ਏਸ ਨਜ਼ਮ ਚੋਂ ਇਕ ਔਰਤ ਲਈ ਗ਼ੁਲਾਮੀ ਦਾ ਉਹੋ ਸੁਨੇਹਾ ਨਜ਼ਰ ਆਇਆ ਏ ਜੋ ਮਜ਼ਹਬ ਤੇ ਮਰਦ ਦੀ ਪਖੰਡੀ ਇਖ਼ਲਾਕੀਆਤ ਪੰਜਾਬੀ ਔਰਤ ਨੂੰ ਦੂਜੇ ਦਰਜੇ ਦਾ ਇਨਸਾਨ ਬਣਾਉਣ ਲਈ ਹਮੇਸ਼ ਤੋਂ ਦਿੱਤਾ ਜਾਂਦਾ ਰਿਹਾ ਏ।ਏਸ ਨਜ਼ਮ ਵਿਚ ਔਰਤ ਲਈ ਦੋ ਸੁਨੇਹੇ ਦੱਸੇ ਨੇ। ਪਹਿਲਾ ਕੜਈਏ ਤੇਰੀ ਔਕਾਤ ਗ਼ੁਲਾਮੀ ਏ । ਦੂਜਾ ਇਸ਼ਕ ਕਰਨ ਲਈ ਮਜ਼ਹਬ ਤੇ ਮਰਦ ਦੀ ਪਖੰਡੀ ਇਖ਼ਲਾਕੀਆਤ ਦੇ ਸਕੂਲ ਵਿਚ ਪੇ ਕੇ ਇਸ਼ਕ ਕਰਨ ਦੇ ਕਾਏਦੇ ਕਾਨੂੰਨ ਸਿਖ।
ਇਹ ਸੁਨੇਹੇ ਜੇ ਹੀਰ ਮੰਦੀ ਤੇ ਅੱਜ ਹੀਰ ਨਾ ਹੁੰਦੀ।
Asif shahkar-
with coutsey from sanjha punjab

surjit said...

ਆਸਿਫ਼ ਜੀ
ਕਿਸੇ ਬਹਿਸ ਵਿਚ ਪੈਣਾ ਮੇਰਾ ਸੁਭਾਅ ਨਹੀਂ ਪਰ ਮੇਰੀ ਕਵਿਤਾ ਮੇਰੇ ਬਲੌਗ ਤੋਂ ਚੁਣ ਕੇ ਤੁਸੀਂ ਇਥੇ ਪਾਈ ਏ ਤੇ ਮੇਰੇ ਕੋਲੋਂ ਜਵਾਬ ਮੰਗਿਆ ਏ ਇਸ ਲਈ ਲਿਖ ਰਹੀ ਹਾਂ । ਅੌਰਤ ਹਰ ਜ਼ਮਾਨੇ ਵਿਚ ਮਾਂ ਹੀ ਹੁੰਦੀ ਏ । ਉਹ ਘਰ ਵਿਚ ਸੰਤੁਲਨ ਕਿਵੇਂ ਬਣਾਏਗੀ ਜੇ ਉਹ ਆਪ ਸਾਵੀਂ ਨਹੀਂ । ਮੈਂ ਸਿਰਫ਼ ਇਕ ਸੰਤੁਲਨ ਵਿਚ ਰਹਿਣ ਦੀ ਗਲ ਕੀਤੀ ਏ । ਜੇ ਇਹ ਕਾਇਨਾਤ ਸੰਤੁਲਨ ਨਾ ਰੱਖੇ ਤਾਂ ਸੂਰਜ,ਚੰਦ, ਧਰਤੀ ਆਪਣੇ ਧੁਰੇ ਤੋਂ ਉਖੜ ਜਾਣ । ਜੇ ਨਦੀਆਂ ਕਿਨਾਰਿਆਂ ਵਿਚ ਨਾ ਵਹਿਣ ਤਾਂ ਹੜ੍ਹ ਆ ਜਾਣ, ਇਸ ਲਈ ਹਰ ਇਨਸਾਨ ਨੂੰ ਵਿਚਲਾ ਰਾਸਤਾ ਅਪਨਾਉਣਾ ਪੈਂਦਾ ਹੈ । ਇਹ ਗਲ ਮੁੰਡਿਆਂ ਤੇ ਵੀ ਲਾਗੂ ਹੁੰਦੀ ਏ, ਬਸ ਚੁੰਨੀ ਦੀ ਜਗਾਹ ਪਗ ਲਗਾ ਲਓ ।

ਮੈਂ ਤਾਂ ਕਿਤੇ ਕਿਹਾ ਹੀ ਨਹੀਂ ਕਿ ਉਹ ਪਿਆਰ ਨਾ ਕਰੇ ਤਹਾਨੂੰ ਿੲਹ ਸ਼ੱਕ ਕਿਵੇਂ ਹੋ ਗਿਆ । ਮੈਂ ਤਾਂ ਕਿਹਾ ਕਿ ਉਡ, ਵਹਿ, ਨੱਚ ਤੇ ਗਾ ਪਰ ਸਮਤੋਲ ਵਿਚ ਰਹਿ । ਜਨਾਬ ! ਇਸ਼ਕ ਦੀ ਗਲ ਨਹੀਂ ਮੈਂ ਕੀਤੀ ਬਿਲਕੁਲ…!
ਬਸ ਇੰਨਾ ਹੀ ! ਕਵਿਤਾ ਲਾਉਣ ਲਈ ਤੁਹਾਡਾ ਧੰਨਵਾਦ ! Surjit.