ਮੇਰੇ ਚਿੰਤਨ 'ਤੇ
ਅਹਮ ਦਾ ਇਕ ਬਹੁਤ ਪੁਰਾਣਾ
ਬੋਹੜ ਉਗਿਐ
ਜੋ ਦਿਨੋ-ਦਿਨ ਵੱਡਾ ਹੋ ਰਿਹੈ !
ਮੇਰੀਆਂ ਨਸਾਂ ਵਿਚ
ਕੋਈ ਗੁਸੈਲ ਨਾਗਣ
ਵਿਸ ਘੋਲਦੀ ਹੈ
ਤੇ ਰਿਸ਼ਤਿਆਂ ਨੂੰ
ਡੰਗਦੀ ਹੈ !
ਆਪਣੇ
ਭੋਲੇ ਹੋਣ ਦਾ ਭਰਮ
ਮੈਂ ਪਾਲਿਆ ਹੋਇਆ ਹੈ
ਤੇ ਮੈਂ ਆਪਣੀ ਲਾਡਲੀ
ਕੋਈ ਗੁਸੈਲ ਨਾਗਣ
ਵਿਸ ਘੋਲਦੀ ਹੈ
ਤੇ ਰਿਸ਼ਤਿਆਂ ਨੂੰ
ਡੰਗਦੀ ਹੈ !
ਆਪਣੇ
ਭੋਲੇ ਹੋਣ ਦਾ ਭਰਮ
ਮੈਂ ਪਾਲਿਆ ਹੋਇਆ ਹੈ
ਤੇ ਮੈਂ ਆਪਣੀ ਲਾਡਲੀ
ਬਣੀ ਬੈਠੀ ਹਾਂ !
ਮੈਂ ਮਹਾਂ ਕਮਜ਼ੋਰ !
ਮੇਰੇ
ਸ਼ਬਦ ਧਾੜਵੀ
ਜ਼ਿਹਬਾ ਤੇ ਬਹਿਕੇ
ਕਿਸੇ ਦਾ ਚੈਨ ਖੋਹ ਲੈਂਦੇ !
ਜਦ ਤਕ ਉਹ ਬੋਹੜ
ਸੁੱਕ ਜਾਂਦਾ ਨਹੀਂ
ਜਦ ਤਕ ਇਹ ਵਿਸ਼
ਮੁਕ ਜਾਂਦਾ ਨਹੀਂ
ਜਦ ਤਕ ਨਹੀਂ ਹੁੰਦੀ
ਮੇਰੇ ਮਨਨ ਚਿੰਤਨ ਤੇ ਮੇਰੀ ਹਕੂਮਤ
ਜਦ ਤਕ ਹੁੰਦਾ ਨਹੀਂ ਸੱਚ ਕਹਿਣ ਦਾ ਜੇਰਾ
ਜਦ ਤਕ ਆਪਣੇ ਨਾਲੋਂ
ਮੋਹ ਟੁੱਟਦਾ ਨਹੀਂ ਮੇਰਾ
ਕੋਈ ਜ਼ਿਕਰ ਨਾ ਕਰਿਓ ਮੇਰਾ !
ਮੈਂ ਮਹਾਂ ਕਮਜ਼ੋਰ !
ਮੇਰੇ
ਸ਼ਬਦ ਧਾੜਵੀ
ਜ਼ਿਹਬਾ ਤੇ ਬਹਿਕੇ
ਕਿਸੇ ਦਾ ਚੈਨ ਖੋਹ ਲੈਂਦੇ !
ਜਦ ਤਕ ਉਹ ਬੋਹੜ
ਸੁੱਕ ਜਾਂਦਾ ਨਹੀਂ
ਜਦ ਤਕ ਇਹ ਵਿਸ਼
ਮੁਕ ਜਾਂਦਾ ਨਹੀਂ
ਜਦ ਤਕ ਨਹੀਂ ਹੁੰਦੀ
ਮੇਰੇ ਮਨਨ ਚਿੰਤਨ ਤੇ ਮੇਰੀ ਹਕੂਮਤ
ਜਦ ਤਕ ਹੁੰਦਾ ਨਹੀਂ ਸੱਚ ਕਹਿਣ ਦਾ ਜੇਰਾ
ਜਦ ਤਕ ਆਪਣੇ ਨਾਲੋਂ
ਮੋਹ ਟੁੱਟਦਾ ਨਹੀਂ ਮੇਰਾ
ਕੋਈ ਜ਼ਿਕਰ ਨਾ ਕਰਿਓ ਮੇਰਾ !
ਮੈਂ ਇਕਲਾਪੇ ਦੀ ਧੂਣੀ ਰਮਾਣੀ ਏ
ਤੇ ਪਛਤਾਵੇ ਦੀ ਆਹੁਤੀ ਪਾਣੀ ਏ
ਤੇ ਪਛਤਾਵੇ ਦੀ ਆਹੁਤੀ ਪਾਣੀ ਏ
ਇਹ ਹਲਫ਼ੀਆ ਬਿਆਨ ਹੈ ਮੇਰਾ !
9 comments:
ਮੈਂ ਇਕਲਾਪੇ ਦੀ ਧੂਣੀ ਰਮਾਣੀ ਏ
ਤੇ ਪਛਤਾਵੇ ਦੀ ਆਹੁਤੀ ਪਾਣੀ ਏ
ਇਹ ਹਲਫ਼ੀਆ ਬਿਆਨ ਹੈ ਮੇਰਾ !
kash! eh halfiya byan sabda hunda
ਬਹੁਤ ਖੂਬ ਸੁਰਜੀਤ ਜੀ !
ਕਮਾਲ ਦੀ ਪੇਸ਼ਕਾਰੀ-ਸ਼ਬਦਾਂ ਨੁੰ ਭਾਵਾਂ ਦੇ ਖੂਬਸੂਰਤ ਜਾਮੇ ਪਵੌਨਾ ਕੋਈ ਤੁਹਾਡੇ ਤੋਂ ਸਿਖੇ ।
ਆਤਮ ਸੋਝੀ ਹੋਣਾ ਤੇ ਸਵੈ ਤੋਂ ਓੁਪਰ ਓੁਠ ਕੇ ਰੂਹਾਨੀਅਤ ਨਾਲ ਮੇਲ-
ਇਹ ਤੁਸੀਂ ਹੀ ਕਰ ਸਕਦੇ ਹੋ । ਕੋਈ ਜ਼ਵਾਬ ਨਹੀਂ !
ਜਤਿੰਦਰ
ਸੁਰਜੀਤ ਜੀ,
ਕਮਾਲ ਦੀ ਲੇਖਣੀ !
ਬਹੁਤ ਵਧੀਆ !
ਲਿਖਦੇ ਰਹੋ!
ਹਰਦੀਪ
ਸੁਰਜੀਤ ਜੀ
ਤੁਹਾਡੀਆਂ ਨਵੀਂ ਕਵਿਤਾਵਾਂ ਪੜ੍ਹੀਆਂ। ਬਹੁਤ ਵਧੀਆ। ਮੁਬਾਰਕਾਂ।
Dr. Jagbir Singh
Former Professor & Head,
Department of Punjabi, University of Delhi.
via email
Dear Surjit Ji,
Sat Sri Akal, very well written as always,
Dolly Guraya
via eamil
madan bhardwaj to me
show details 6:02 PM (0 minutes ago)
Halfia Bian is fantastic rachna I really like "Mai mahan kamzor han.Mere shabad meri dharvi zihba.........
Keep it up. Thanks
Sat Sri Akal Bhain Ji.
Thanks very much for adding me to the galaxy of ur friends and well-wishers. I have seen both the blogs...excellent and brilliant contributions....
Have a nice day.
-NS Arshi.
via facebook.
ByBy Syed Asif Shahkar
03/09/11 at 23:43
سرجیت جی
کاش کے سارے بندے ایسے طراں دیاں نظماں لکھن۔ بہادر بندہ تے اوہ ہوندا اے جو آپنے گریبان اندر جھانکن دی جرعت رکھدا اے تے ایس گریبان دے اندروں غلامی نوں لبھدا اے ایہہ غلامی کئی طراں دی ہوندی اے جیویں ایرکھا ، دوجیاں نوں دکھ دے کے خوشی حاصل کرنا، پکھنڈ، دوہرے معیار آپنی مرضی دوجیاں تے تھوپنی ، آپنے توں سوا سبھ نوں غلط سمجھنا ۔ غلام ہونا کسے بندے دی سبھ توں وڈی توہین اے ۔غلامی نوں قبول کرنا ہینے ہون دی آخری حد اے ۔
ਸੁਰਜੀਤ ਜੀ
ਕਾਸ਼ ਕੇ ਸਾਰੇ ਬੰਦੇ ਇਸੇ ਤਰਾਂ ਦੀਆਂ ਨਜ਼ਮਾਂ ਲਿਖਣ। ਬਹਾਦਰ ਬੰਦਾ ਤੇ ਉਹ ਹੁੰਦਾ ਏ ਜੋ ਆਪਣੇ ਗਿਰੇਬਾਨ ਅੰਦਰ ਝਾਂਕਣ ਦੀ ਜੁਰਅਤ ਰੱਖਦਾ ਏ ਤੇ ਏਸ ਗਿਰੇਬਾਨ ਦੇ ਅੰਦਰੋਂ ਗ਼ੁਲਾਮੀ ਨੂੰ ਲੱਭਦਾ ਏ ਇਹ ਗ਼ੁਲਾਮੀ ਕਈ ਤਰਾਂ ਦੀ ਹੁੰਦੀ ਏ ਜਿਵੇਂ ਈਰਖਾ , ਦੂਜਿਆਂ ਨੂੰ ਦੁੱਖ ਦੇ ਕੇ ਖ਼ੁਸ਼ੀ ਹਾਸਲ ਕਰਨਾ, ਪਖੰਡ, ਦੋਹਰੇ ਮਿਆਰ ਆਪਣੀ ਮਰਜ਼ੀ ਦੂਜਿਆਂ ਤੇ ਥੋਪਣੀ , ਆਪਣੇ ਤੋਂ ਸਿਵਾ ਸਭ ਨੂੰ ਗ਼ਲਤ ਸਮਝਣਾ । ਗ਼ੁਲਾਮ ਹੋਣਾ ਕਿਸੇ ਬੰਦੇ ਦੀ ਸਭ ਤੋਂ ਵੱਡੀ ਤੌਹੀਨ ਏ । ਗ਼ੁਲਾਮੀ ਨੂੰ ਕਬੂਲ ਕਰਨਾ ਹੀਣੇ ਹੋਣ ਦੀ ਆਖ਼ਰੀ ਹੱਦ ਏ ।
ਜਦ ਤਕ ਉਹ ਬੋਹੜ
ਸੁੱਕ ਜਾਂਦਾ ਨਹੀਂ
ਜਦ ਤਕ ਇਹ ਵਿਸ਼
ਮੁਕ ਜਾਂਦਾ ਨਹੀਂ
ਜਦ ਤਕ ਨਹੀਂ ਹੁੰਦੀ
ਮੇਰੇ ਮਨਨ ਚਿੰਤਨ ਤੇ ਮੇਰੀ ਹਕੂਮਤ
ਜਦ ਤਕ ਹੁੰਦਾ ਨਹੀਂ ਸੱਚ ਕਹਿਣ ਦਾ ਜੇਰਾ
ਜਦ ਤਕ ਆਪਣੇ ਨਾਲੋਂ
ਮੋਹ ਟੁੱਟਦਾ ਨਹੀਂ ਮੇਰਾ
ਕੋਈ ਜ਼ਿਕਰ ਨਾ ਕਰਿਓ ਮੇਰਾ !.............ਬਹੁਤ ਹੀ ਵਧੀਆ ਢੰਗ ਨਾਲ ਆਤਮ ਮੰਥਨ ਕੀਤਾ ਹੈ ਤੁਸੀਂ ਸੁਰਜੀਤ ਦੀ ....!!!
Post a Comment