ਅਜੇ ਅਧੂਰਾ ਹੈ
ਤਲਾਸ਼ ਦਾ ਸਫ਼ਰ
ਅਜੇ ਫੜ ਰਹੀ ਹਾਂ
ਪਾਣੀ 'ਚ ਘੁਲ ਗਿਆ
ਪਰਛਾਵਾਂ !
ਅਜੇ ਗਿਣ ਰਹੀ ਹਾਂ
ਹਵਾ 'ਚ ਰਲ ਗਏ
ਸਾਹਾਂ ਦੇ ਵਰ੍ਹੇ
ਲੱਭ ਰਹੀ ਹਾਂ
ਗੁਆਚੀਆਂ ਪੈੜਾਂ ਦੇ
ਅਜੇ ਫੜ ਰਹੀ ਹਾਂ
ਪਾਣੀ 'ਚ ਘੁਲ ਗਿਆ
ਪਰਛਾਵਾਂ !
ਅਜੇ ਗਿਣ ਰਹੀ ਹਾਂ
ਹਵਾ 'ਚ ਰਲ ਗਏ
ਸਾਹਾਂ ਦੇ ਵਰ੍ਹੇ
ਲੱਭ ਰਹੀ ਹਾਂ
ਗੁਆਚੀਆਂ ਪੈੜਾਂ ਦੇ
ਰਾਹ
ਸੁਨਣ ਦੀ ਕੋਸ਼ਿਸ਼ 'ਚ ਹਾਂ-
ਸ਼ਬਦਾਂ 'ਚ ਗੁੰਮੇ
ਆਪਣੇ ਹਿੱਸੇ ਦੇ
ਗੀਤਾਂ ਦੇ ਬੋਲ
ਛੱਡ ਆਈ ਹਾਂ ਪਿੱਛੇ
ਕਿੰਨੀਆਂ ਮੰਜ਼ਿਲਾਂ ਦੇ
ਮੀਲ- ਪੱਥਰ !
ਅਜੇ ਹੈ ਚਿੰਤਨ ਅਧੂਰਾ
ਅਧੂਰੀਆਂ ਨਜ਼ਮਾਂ
ਸੁਨਣ ਦੀ ਕੋਸ਼ਿਸ਼ 'ਚ ਹਾਂ-
ਸ਼ਬਦਾਂ 'ਚ ਗੁੰਮੇ
ਆਪਣੇ ਹਿੱਸੇ ਦੇ
ਗੀਤਾਂ ਦੇ ਬੋਲ
ਛੱਡ ਆਈ ਹਾਂ ਪਿੱਛੇ
ਕਿੰਨੀਆਂ ਮੰਜ਼ਿਲਾਂ ਦੇ
ਮੀਲ- ਪੱਥਰ !
ਅਜੇ ਹੈ ਚਿੰਤਨ ਅਧੂਰਾ
ਅਧੂਰੀਆਂ ਨਜ਼ਮਾਂ
ਅਧੂਰੀ
ਜ਼ਿੰਦਗੀ ਦੀ ਪਰਿਭਾਸ਼ਾ
ਲੱਭ ਰਹੀ ਹਾਂ
ਅਧੂਰੀ ਹਸਤੀ ਦਾ
ਗੁਆਚਿਆ ਅੱਧ
ਅਜੇ ਹਾਂ ਮੈਂ ਅਧੂਰੀ
ਪੂਰਣ ਹੋਵਾਂਗੀ
ਫਿਰ ਕਦੀ !
ਜ਼ਿੰਦਗੀ ਦੀ ਪਰਿਭਾਸ਼ਾ
ਲੱਭ ਰਹੀ ਹਾਂ
ਅਧੂਰੀ ਹਸਤੀ ਦਾ
ਗੁਆਚਿਆ ਅੱਧ
ਅਜੇ ਹਾਂ ਮੈਂ ਅਧੂਰੀ
ਪੂਰਣ ਹੋਵਾਂਗੀ
ਫਿਰ ਕਦੀ !
4 comments:
सुरजीत जी, यह तलाश जो कभी खत्म नहीं होती, ही तो जीवन है, जीवन का फलसफ़ा है…यदि सबकुछ पा लिया और पूर्ण हो गए तो फिर बाकी क्या रहा?… मेरा मानना है कि जीवन में इस अधूरेपन का अहसास हमेशा रहना चाहिए ताकि पूर्ण की तलाश में अपनी जीवन-यात्रा विभिन्न और अनौखे अनुभवों में से गुजरती रहे और हमें सृजनशील बनाये रखे…
Baljinder Singh
ssa surjit ji m baught phila thanu likhia si ka thusi ak philospher ho thudi aj wali likhni padh ki m baught khush ha mera kol sabad nahi hahn ke m thudi persansa kiva kar sakha. that is absoultly very nice and thank u madamji and i tell u pl send ur writings in my fb i congraulation u from the depth of my heart with thanks waitings your another writings
ਅਜੇ ਹਾਂ ਮੈਂ ਅਧੂਰੀ
ਪੂਰਣ ਹੋਵਾਂਗੀ
ਫਿਰ ਕਦੀ !
aadmi di vivashta noon darsaundi kvita
adhurapn tan aadmi di kismt hai
चाँद के चेहरे में दाग क्यों है
क्यों है दुनिया की हर शै अधूरी
ਲੱਭ ਰਹੀ ਹਾਂ
ਅਧੂਰੀ ਹਸਤੀ ਦਾ
ਗੁਆਚਿਆ ਅੱਧ.......ਇਹ ਗੁਆਚਿਆ ਹੋਇਆ ਅੱਧ ਲਭਣਾ ਹੀ ਜਿੰਦਗੀ ਹੈ ਦੀਦੀ ....ਬਹੁਤ ਵਧੀਆ ਲਿਖਿਆ ਹੈ ਤੁਸੀਂ....!!!
Post a Comment