'ਹੁਣ' ਵਿਚ ਜੀਣੈ
ਜੋ ਹੁੰਦੈ
ਹੁੰਦਾ ਰਹਿਣੈ
ਕੋਈ ਹਸਦੈ
ਹਸ ਪਵਾਂ
ਕੋਈ ਗਾਉਂਦੈ
ਗਾਉਣ ਲਗਾਂ
ਕੋਈ ਨੱਚਦੈ
ਨੱਚ ਲਵਾਂ
ਕੋਈ ਰੋਵੇ
ਰੋਣ ਨਾ ਦੇਵਾਂ
ਦੁਖ ਵਿਚ ਸਮਾਂ
ਗੁਆਉਣ ਨਾ ਦੇਵਾਂ
ਇਕ ਸਾਹ ਭਰ ਦਾ
ਬਸ ਜੀਵਨ
ਅਗਲੇ ਪਲ ਕੀ ਹੋਣੈ
ਕੀ ਪਤੈ !
ਜਦ ਮੈਂ ਹੀ ਨਹੀਂ ਰਹਿਣਾ
ਕੀ ਬਚਿਐ
ਕੀ ਪਿਐ
ਕੀ ਲੈਣੈ ?
ਜੋ ਹੈ
ਬਸ 'ਹੁਣ' ਹੈ
'ਹੁਣ' 'ਚ ਰਹਿ ਸਕਾਂ
ਬਸ ਇਹੀ ਇੱਛਾ !
3 comments:
atit beet gya , bhvishy kbhi aata nhin , jo hai bas vartman hai
vartman men jeene kee tmnna poori ho jae to aur chahie hi kya
khoobsoorat kvita
ਸੁਰਜੀਤ ਜੀ,
ਬਹੁਤ ਸੋਹਣਾ ਕਿਹਾ.....
ਮੈਂ ਹੁਣ ਦੇ ਵਿੱਚ ਜਿਓਣਾ....
ਇਹੋ ਤਾਂ ਔਖਾ ਹੈ...ਏਸੇ ਦੀ ਜਾਂਚ ਅਜੇ ਤੱਕ ਨਹੀਂ ਆਈ....ਉਮਰਾਂ ਲੰਘ ਜਾਂਦੀਆਂ ਨੇ....ਓਸ ਘੜੀ ਨੂੰ ਉਡੀਕਦਿਆ...ਕਦੋਂ ਜਿਓਣ ਦੇ ਪਲ (ਸਾਹ ਲੈਣ ਦੇ ਨਹੀਂ) ਨਸੀਬ ਹੋਣ ।
ਵਧੀਆ ਕਵਿਤਾ ਲਈ ਵਧਾਈ !
ਹਰਦੀਪ
ਬਹੁਤ ਡੂੰਘਾ ਭਾਵ ਹੈ, ਬੜੇ ਸਹਿਜ ਭਾਵ ਚ... ਕਵਿਤਾ ਦੀ ਲੈਅ ਵੀ ਓਨੀ ਹੀ ਸਹਿਜ, ਰੁਮਕਦੇ ਦਰਿਆ ਵਰਗੀ - ਜੋ ਹੁਣ ਚ ਜਿਓਂਦਾ ਹੈ... ਬਹੁਤ ਸੋਹਣੀ ਕਵਿਤਾ
ਸੁਰਮੀਤ
Post a Comment