ਕਿਹੀ ਅਜਨਬੀਅਤ ਹੈ ਇਹ-
ਸ਼ੀਸ਼ਾ ਜੋ ਬੋਲਦੈ
ਸੱਚ ਕਿਉਂ ਨਹੀਂ ਲਗਦਾ !
ਕਿਹਾ ਅਕਸ ਹੈ ਇਹ
ਢਿਲਕਿਆ ਚਿਹਰਾ
ਵਾਲਾਂ ਵਿਚ ਚਾਂਦੀ
ਚੁੰਧਿਆਈਆਂ ਅੱਖਾਂ
ਬੇਤੇਜ ਮੱਥਾ
ਵਰ੍ਹਿਆਂ ਦੀ ਦਾਸਤਾਨ ਦਸਦਾ-
ਸ਼ੀਸ਼ੇ ਵਿਚ ਦਿਸਦਾ
ਕੌਣ ਸ਼ਖ਼ਸ ਹੈ ਇਹ !
ਕੌਣ ਹੈ ਇਹ ਅਜਨਬੀ
ਜੋ ਮੇਰੇ ਸ਼ੀਸ਼ੇ ਵਿਚ ਰੋਜ਼
ਆਣ ਵੜਦਾ ਹੈ !
ਹਾਇ !
ਕਿਤੇ ਇਹ ਮੈਂ ਤਾਂ ਨਹੀਂ ?
4 comments:
शीशा सच बोलता है|
बहुत सुन्दर रचना|
जीवन के कटु यथार्थ का दर्शन कराती है यह कविता ।
ਸੁਰਜੀਤ ਜੀ,
ਬਹੁਤ ਹੀ ਵਧੀਆ ਕਵਿਤਾ
ਸ਼ੀਸ਼ੇ ਦਾ ਕਿਹਾ ਸੱਚ ਕਿਓਂ ਨਹੀਂ ਲੱਗਦਾ.....
ਦਿਲ ਭਰਮ ਪਾਲਦਾ
ਸ਼ੀਸ਼ਾ ਭਰਮ ਤੋੜਦਾ
ਤਾਹੀਓਂ ਸ਼ੀਸ਼ੇ ਦਾ ਕਿਹਾ
ਸੱਚ ਨਹੀਂਓਂ ਲੱਗਦਾ !
ਹਰਦੀਪ
Baljinder Singh
ssa surjit ji but ever i find good i read. madam ji your writings are so deep that has to much time to understand but i appericate that you are a philosper that write to deeply. so that is why i appariciate you. thank you very much from the depth of my heart and waiting your suggestions. with humbly thanks
Post a Comment