ਬਲ ਦੀਵੜਿਆ

ਬਲ ਰਿਹੈ ਦੀਵਾ
ਜਲ ਰਹੀ ਸੋਚ ਕੋਈ
ਜਾਗਣਗੇ ਹਰਫ਼ ਕੁਛ
ਬਣੇਗੀ ਨਜ਼ਮ ਕੋਈ
ਬਲ ਦੀਵੜਿਆ ਬਲ !!


The woods are lovely dark and deep
But I have promises to keep
And miles to go before I sleep
And miles to go before I sleep



Tuesday, December 20, 2011

ਹਰ ਧੀ ਵਿਚ ਉਸਦੀ ਮਾਂ ਹੁੰਦੀ ਏ





ਇਕ ਦਿਨ ਕੁੜੀ ਨੇ ਕਿਹਾ-
ਮਾਂ ! ਆਹ ਲੈ ਫੜ ਆਪਣੇ ਕੰਗਣ
ਮੇਰਾ ਬਚਪਨ ਮੋੜ ਦੇ !

ਮੇਰੇ ਪੈਰੀਂ ਪਾਈਆਂ ਜੋ ਤੂੰ ਬੇੜੀਆਂ
ਉਹ ਖੋਲ੍ਹ ਦੇ !

ਮੈਂ ਨਵੇਂ ਜ਼ਮਾਨੇ ਦੀ ਨਵੀਂ ਕੁੜੀ
ਮੈਂ ਤੇਰੇ ਵਰਗੀ ਨਹੀਂ ਬਣਨਾ ਬੁੜੀ !

ਮੇਰੀ ਰੂਹ ਆਜਾਦ
ਗੁਲਾਮੀ ਦੀਆਂ ਜੰਜੀਰਾਂ
ਮੈਂ ਨਹੀਂ ਪਾਉਣੀਆਂ ਤੇਰੇ ਵਾਂਗ !

ਤੂੰ ਜੋ ਹਰ ਵੇਲੇ ਠਾਣੇਦਾਰਣੀ ਬਣੀਂ ਰਹਿਨੀ ਏਂ
ਮੈਨੂੰ ਤਾੜਦੀ ਤੇ ਵਰਜਦੀ ਰਹਿੰਨੀ ਏਂ
ਵਿਕਸਣ ਤੇ ਵਿਗਸਣ ਲਈ ਮੈਨੂੰ
ਮੇਰੀ ਥਾਂ ਨਹੀਂ ਦਿੰਦੀ
ਇੰਝ ਲਗਦੈ ਜਿਉਂ ਤੂੰ ਮੇਰੀ ਮਾਂ ਨਹੀਂ ਹੁੰਦੀ !

ਮੈਂ ਜਦ ਮਾਂ ਬਣਾਂਗੀ
ਇੰਝ ਨਹੀਂ ਕਰਾਂਗੀ !
---------------

ਫੇਰ ਇਕ ਦਿਨ
ਕੁੜੀ ਵੀ ਮਾਂ ਬਣ ਗਈ !

ਕੋਈ ਉਸਦੀ ਧੀ ਵਲ ਤੱਕਦਾ
ਉਹ ਤ੍ਰਬਕਦੀ
ਮੇਰੀ ਧੀ ਮੈਲੀ ਨਾ ਹੋ ਜਾਵੇ
ਉਹ ਡਰਦੀ !

ਉਸ ਨੂੰ ਵਰਜਦੀ
ਉਹੀ ਕਰਦੀ
ਜੋ ਉਸਦੀ ਮਾਂ ਸੀ
ਉਸ ਨਾਲ ਕਰਦੀ !

ਅਜਕਲ ਉਹ ਅਕਸਰ
ਹੱਸ ਕੇ ਆਖ ਦਿੰਦੀ ਏ-
ਹਰ ਧੀ ਝਰਨੇ ਵਾਂਗ ਹੁੰਦੀ ਏ
ਅਮੋੜ ਤੇ ਨਿਡਰ ਹੁੰਦੀ ਏ
ਕਿਨਾਰੇ ਤੋੜਣ ਦੀ ਕੋਸ਼ਿਸ਼ ਕਰਦੀ ਏ
ਤੇ ਮਾਂ ਉਸਨੂੰ ਵਰਜਦੀ ਏ
ਇਹ ਖੂਬਸੂਰਤੀ ਮਾਂ ਦੇ ਫਰਜ਼ ਦੀ ਏ !

ਮੇਰੀ ਮਾਂ ਠੀਕ ਕਹਿੰਦੀ ਸੀ-
ਹਰ ਮਾਂ ਨਦੀ ਵਾਂਗ ਹੁੰਦੀ ਹੈ
ਕਿਨਾਰਿਆਂ ਵਿਚ ਵਹਿੰਦੀ ਏ
ਧੀ ਨੂੰ ਆਪਣੀ ਬੁਕੱਲ ਵਿਚ ਸਮੋ ਲੈਂਦੀ ਏ !

ਹਰ ਧੀ ਜਦ ਮਾਂ ਬਣਦੀ ਏ
ਅਪਣੀ ਮਾਂ ਦਾ ਹੀ ਪਰਛਾਵਾਂ ਹੁੰਦੀ ਏ
ਉਸੇ ਵਾਂਗ ਬੋਲਦੀ ਟੁਰਦੀ ਤੇ ਤਕਦੀ ਏ
ਹਰ ਧੀ ਵਿਚ ਉਸਦੀ ਮਾਂ ਹੁੰਦੀ ਏ !

2 comments:

surjit said...

Kuldeep Sharma, Raj Batalvi and 10 others like this.

Tarlok Singh Judge ਬਹੁਤ ਦੇਰ ਪਹਿਲਾਂ ਕਾਲਜ ਦੇ ਦਿਨਾਂ ਵਿਚ ਕਰਤਾਰ ਸਿੰਘ ਦੁੱਗਲ ਦੀ ਕਹਾਣੀ "ਚਾਨਣੀ ਰਾਤ ਦਾ ਇੱਕ ਦੁਖਾਂਤ " ਪੜ੍ਹੀ ਸੀ ਜਿਸ ਨੇ ਮੈਨੂੰ ਬਹੁਤ ਪ੍ਰਭਾਵਿਤ ਕਰ ਦਿੱਤਾ ਸੀ ਤੇ ਕੁਝ ਚਿਰ ਲਈ ਸੁਧ ਬੁਧ ਭੁੱਲ ਗਈ ਸੀ | ਕੁਝ ਇਹੋ ਜਿਹਾ ਅਹਿਸਾਸ ਅੱਜ ਤੁਹਾਡੀ ਇਹ ਨਜ਼ਮ ਪੜ੍ਹ ਕੇ ਹੋਇਆ ਏ - ਨਿਸ਼ਬਦ ਹਾਂ ਜੀ |
Tuesday at 11:06pm · Like

Jeininder Chowhan bahut vadhia ehsaas ne . ik pakistani shair dian do satra ......... KHETAN DE VICH DHIAN CHUGN KPAHWAN KHADIAN ... SAU FIKRAN VICH DUBIAN BANEI MAAWAN KHADIAN
Tuesday at 11:13pm · Like
Surjit Kaur ਜਜੱ ਸਾਹਿਬ ਤੁਹਾਡੀ ਹੌਸਲਾ ਅਫਜ਼ਾਈ ਲਈ ਬਹੁਤ ਬਹੁਤ ਸ਼ੁਕਰੀਆ ।
Tuesday at 11:23pm · Like
Surjit Kaur ‎Jeininder Chowhan ji thanks a lot for liking the poem.
Tuesday at 11:24pm · Like

Karamjeet Singh Smagh Nice g . .
Tuesday at 11:31pm via mobile · Like

Jaswinder Singh ਹਰ ਧੀ ਝਰਨੇ ਵਾਂਗ ਹੁੰਦੀ ਏ
ਅਮੋੜ ਤੇ ਨਿਡਰ ਹੁੰਦੀ ਏ
ਕਿਨਾਰੇ ਤੋੜਣ ਦੀ ਕੋਸ਼ਿਸ਼ ਕਰਦੀ ਏ
ਤੇ ਮਾਂ ਉਸਨੂੰ ਵਰਜਦੀ ਏ
ਇਹ ਖੂਬਸੂਰਤੀ ਮਾਂ ਦੇ ਫਰਜ਼ ਦੀ ਏ what a delicate and beautiful accident between spontaneous emotional flow and sincerety!!!!!!
Yesterday at 5:32am · Like

Ravinder Ravi ਕੋਈ ਉਸਦੀ ਧੀ ਵਲ ਤੱਕਦਾ
ਉਹ ਤ੍ਰਬਕਦੀ
ਮੇਰੀ ਧੀ ਮੈਲੀ ਨਾ ਹੋ ਜਾਵੇ
ਉਹ ਡਰਦੀ !
......... khoobsurt ji
Yesterday at 9:50am · Like

Preet Gurpreet K Saini ਹਰ ਧੀ ਜਦ ਮਾਂ ਬਣਦੀ ਏ
ਅਪਣੀ ਮਾਂ ਦਾ ਹੀ ਪਰਛਾਵਾਂ ਹੁੰਦੀ ਏ
ਉਸੇ ਵਾਂਗ ਬੋਲਦੀ ਟੁਰਦੀ ਤੇ ਤਕਦੀ ਏ
ਹਰ ਧੀ ਵਿਚ ਉਸਦੀ ਮਾਂ ਹੁੰਦੀ ਏ !....bahut khoob kiha surjeet.....poori kavita bhaava nal bhrpoor hai....
Yesterday at 9:57am · Like

Raj Batalvi wah !! ਮੇਰੀ ਮਾਂ ਠੀਕ ਕਹਿੰਦੀ ਸੀ-
ਹਰ ਮਾਂ ਨਦੀ ਵਾਂਗ ਹੁੰਦੀ ਹੈ
ਕਿਨਾਰਿਆਂ ਵਿਚ ਵਹਿੰਦੀ ਏ
ਧੀ ਨੂੰ ਆਪਣੀ ਬੁਕੱਲ ਵਿਚ ਸਮੋ ਲੈਂਦੀ ਏ !
Yesterday at 12:28pm · Like
Surjit Kaur Thank you Raj ji.
23 hours ago · Like · 1

Seemaa S Grewal Very nice !
13 hours ago via mobile · Like
Surjit Kaur Thanks Seema ji.
13 hours ago · Like

Kuldeep Sharma bhad khoobsurat rachna..
13 hours ago · Like
Surjit Kaur Thanks Kuldeep Sharma ji.
3 hours ago · Like

ਸੁਖਦੇਵ 'ਅਬੋਹਰ' ਹਰ ਧੀ ਵਿਚ ਉਸਦੀ ਮਾਂ ਹੁੰਦੀ ਏ ! ....... ਬਹੁਤ ਕਮਾਲ ਦੇ ਖਿਆਲ ਨੇ ਸੁਰਜੀਤ ਜੀ .. ਮਾਵਾਂ ਤੇ ਧੀਆਂ ਰਲ ਬੈਠੀਆਂ ਨੀ ਮਾਏਂ .. ਕੋਈ ਕਰਦੀਆਂ ਗ੍ਲੋੜੀਆਂ ... ਵਾਲਾ ਲੋਕ ਗੀਤ ਤਾਜ਼ਾ ਹੋ ਗਿਆ .. ਖੂਬ
2 hours ago · Like · 1
Surjit Kaur ਸੁਖਦੇਵ ਜੀ ਰਚਨਾ ਪਸੰਦ ਕਰਨ ਲਈ ਬਹੁਤ ਮਿਹਰਬਾਨੀ -

with thanks from asli aarsi

Anonymous said...

ਸੁਰਜੀਤ ਜੀ,
ਤੁਹਾਡੀ ਇਹ ਕਵਿਤਾ ਮੈਂ ਕਈ ਵਾਰ ਪੜ੍ਹੀ.........ਵਾਹ !ਵਾਹ !
ਹਰ ਮਾਂ ਨਦੀ ਵਾਂਗ ਹੁੰਦੀ ਹੈ
ਕਿਨਾਰਿਆਂ ਵਿਚ ਵਹਿੰਦੀ ਏ
ਧੀ ਨੂੰ ਆਪਣੀ ਬੁਕੱਲ ਵਿਚ ਸਮੋ ਲੈਂਦੀ ਏ !

ਹਰ ਧੀ ਜਦ ਮਾਂ ਬਣਦੀ ਏ
ਅਪਣੀ ਮਾਂ ਦਾ ਹੀ ਪਰਛਾਵਾਂ ਹੁੰਦੀ ਏ
ਉਸੇ ਵਾਂਗ ਬੋਲਦੀ ਟੁਰਦੀ ਤੇ ਤਕਦੀ ਏ
ਹਰ ਧੀ ਵਿਚ ਉਸਦੀ ਮਾਂ ਹੁੰਦੀ ਏ !

ਇਹ ਸਤਰਾਂ ਮੈਨੂੰ ਬਹੁਤ ਹੀ ਵਧੀਆ ਲੱਗੀਆਂ !
ਬਹੁਤ-ਬਹੁਤ ਵਧਾਈ!

ਹਰਦੀਪ