ਬਲ ਦੀਵੜਿਆ

ਬਲ ਰਿਹੈ ਦੀਵਾ
ਜਲ ਰਹੀ ਸੋਚ ਕੋਈ
ਜਾਗਣਗੇ ਹਰਫ਼ ਕੁਛ
ਬਣੇਗੀ ਨਜ਼ਮ ਕੋਈ
ਬਲ ਦੀਵੜਿਆ ਬਲ !!


The woods are lovely dark and deep
But I have promises to keep
And miles to go before I sleep
And miles to go before I sleep



Wednesday, February 29, 2012

ਹੇ ਸਖੀ

1 comment:

ਸੁਰਜੀਤ said...

ਸੁਰਜੀਤ ਜੀ
ਮੈਂ ਹੇ ਸਖੀ ਪੁਸਤਕ ਪੜੀ ਹੈ

ਆਪਣੇ ਅੰਤਰੀਵ ਵਿਚ ਪਨਪਦੇ ਪ੍ਰਸ਼ਨਾਂ ਦੇ ਰੂਬਰੂ ਹੋਣਾ ਅਤੇ ਇਹਨਾਂ ਦੇ ਜਵਾਬਾਂ ਦੀ ਤਲਾਸ਼ ਵਿਚ ਖੁਦ ਦੀ ਜਾਮਾ-ਤਲਾਸੀਂ ਕਰਨਾ, ਬਹੁਤ ਔਖਾ ਕਾਰਜ ਹੁੰਦਾ ਹੈ ਅਤੇ ਜਦ ਇਹ ਕਾਰਜ ਕਵਿਤਾ ਰਾਹੀਂ ਜਿਊਣਾ ਪਵੇ ਤਾਂ ਹੋਰ ਵੀ ਔਖਾ ਹੁੰਦਾ ਏ।
ਤੁਸੀਂ ਅਜੇਹੇ ਸੂਖਮ ਜੀਵਨ ਵਰਤਾਰੇ ਨੂੰ ਵਕਤ ਦੇ ਸਫ਼ੇ `ਤੇ ਉਤਾਰ ਕੇ, ਜਿਥੈ ਆਪਣੇ ਮਨ ਦੀ ਬੀਹੀ ਵਿਚ ਚਾਨਣ ਤਰੌਂਕਿਆ ਏ, ਉਥੇ ਪਾਠਕ ਦੇ ਅਵਚੇਤਨ ਵਿਚ ਇਕ ਜਗਿਆਸਾ ਪੈਦਾ ਕੀਤੀ ਹੈ ਕਿ ਉਹ ਆਪਣੇ ਆਪ ਨੂੰ ਖੋਜੇ ਅਤੇ ਆਪਣੇ ਅੰਦਰ ਵੱਸਦੇ ਉਸ ਪਰਮ ਸੱਚ ਦੀ ਖੋਜ ਕਰੇ ਜਿਸਨੇ ਸਮੁੱਚੀ ਕਾਇਨਾਤ ਨੂੰ ਸਿਰਜਿਆ ਏ।
ਤੁਹਾਡੀ ਕਲਮ ਅਤੇ ਹਰਫ਼ਾਂ `ਚੋਂ ਸਹਿਜ ਰੂਪ ਵਿਚ ਝਰਦੀ ਸਾਇਸਤਗੀ ਅਤੇ ਸ਼ਾਇਰੀ ਨੂੰ ਸਲਾਮ
ਖੁਦਾ ਕਰੇ! ਅਜੇਹੀਆਂ ਕਾਵਿ ਕਿਰਤਾਂ ਸਾਡੇ ਸੋਚ ਦੇ ਵਿਹੜੇ ਵਿਚ ਸੂਰਜ ਦੀਆਂ ਕਲਮਾਂ ਬੀਜਦੀਆਂ ਰਹਿਣ
by email from Gurbakhash Bhandal.