ਬਲ ਦੀਵੜਿਆ

ਬਲ ਰਿਹੈ ਦੀਵਾ
ਜਲ ਰਹੀ ਸੋਚ ਕੋਈ
ਜਾਗਣਗੇ ਹਰਫ਼ ਕੁਛ
ਬਣੇਗੀ ਨਜ਼ਮ ਕੋਈ
ਬਲ ਦੀਵੜਿਆ ਬਲ !!


The woods are lovely dark and deep
But I have promises to keep
And miles to go before I sleep
And miles to go before I sleep



Friday, March 23, 2012

ਸਿਲਸਿਲੇ

ਪਹਿਲੀ ਉਮਰ ਦੇ ਕੁਛ ਅਹਿਸਾਸ
ਕੁਛ ਵਿਸ਼ਵਾਸ
ਕੁਛ ਚਿਹਰੇ
ਅਜੇ ਵੀ ਤੁਰ ਰਹੇ ਨੇ ਨਾਲ ਨਾਲ !

ਯਾਦਾਂ ਦੇ ਕੁਛ ਕੰਵਲ
ਅਜੇ ਵੀ ਮਨ ਦੀ ਝੀਲ ਵਿਚ
ਤੈਰ ਰਹੇ ਨੇ
ਓਵੇਂ ਦੇ ਓਂਵੇ !

ਸੁਹਲ ਸਲੋਨੇ ਤਸੱਵੁਰ ਦੀ ਤਰ੍ਹਾਂ
ਕੁਛ ਸੁਪਨੇ
ਪਲਕਾਂ ਹੇਠਾਂ
ਜਾਗ ਰਹੇ ਨੇ ਉਸੇ ਤਰ੍ਹਾਂ !

ਤਿਤਲੀਆਂ ਫੜਣ ਦੀ ਉਮਰ
ਅਜੇ ਵੀ
ਮੇਰੀਆਂ ਤਲੀਆਂ 'ਤੇ
ਟਪੂਸੀਆਂ ਮਾਰ ਨੱਚ ਰਹੀ ਹੈ !

ਮੇਰੇ ਅੰਦਰ ਦੀ ਕੁੜੀ
ਦੋ ਗੁੱਤਾਂ ਕਰੀ
ਹੱਥ ਵਿਚ ਕਿਤਾਬਾਂ ਫੜੀ
ਅਕਸਰ
ਕਾਲਜ ਦੀ ਸਟੇਜ 'ਤੇ
ਕਵਿਤਾ-ਉਚਾਰਣ ਚਲੇ ਜਾਂਦੀ ਹੈ !

ਮਨ ਦੇ ਧਰਾਤਲ ਤੇ
ਬਹੁਤ ਕੂਛ ਨਹੀਂ ਬਦਲਦਾ
ਪਰ ਹੌਲੀ ਹੌਲੀ
ਸ਼ੀਸ਼ੇ ਵਿਚਲਾ ਆਪਣਾ ਅਕਸ
ਬਦਲ ਜਾਂਦਾ ਹੈ !

No comments: