ਬਲ ਦੀਵੜਿਆ

ਬਲ ਰਿਹੈ ਦੀਵਾ
ਜਲ ਰਹੀ ਸੋਚ ਕੋਈ
ਜਾਗਣਗੇ ਹਰਫ਼ ਕੁਛ
ਬਣੇਗੀ ਨਜ਼ਮ ਕੋਈ
ਬਲ ਦੀਵੜਿਆ ਬਲ !!


The woods are lovely dark and deep
But I have promises to keep
And miles to go before I sleep
And miles to go before I sleep



Wednesday, April 4, 2012

ਆਜ਼ਾਦੀ


ਆਜ਼ਾਦੀ

ਤੇ ਇਕ ਦਿਨ
ਪਿੰਜਰਾ ਖੁਲ੍ਹ ਗਿਆ
ਪੰਛੀ ਉਡ ਗਿਆ

ਏਡੀ ਖੁਸ਼ੀ !
ਉਸਨੂੰ ਸਮਝ ਨਾ ਆਵੇ
ਹੁਣ ਉਹ ਕੀ ਕਰੇ

ਧਰਤੀ ਤੇ ਲੇਟੇ
ਚੁੰਝ ਖੋਲੇ
ਉੱਚੀ ਉੱਚੀ ਬੋਲੇ !

ਉਪਰ ਤੱਕਿਆ
ਅਨੰਤ ਆਕਾਸ਼... !
ਆਹਾ !

ਉਡਣਾ ਚੇਤੇ ਆਇਆ !

ਪੰਛੀ ਨੇ ਹਵਾ ਵਿਚ
ਗੋਤਾ ਲਾਇਆ
ਬੱਦਲਾਂ ਤੋਂ ਪਾਰ
ਉਸਨੇ ਉਡਣਾ ਚਾਹਿਆ

ਪਰ ਆਪਣੇ ਖੰਭਾਂ ਦਾ ਭਾਰ
ਉਸਤੋਂ ਚੁੱਕ ਨਾ ਹੋਇਆ
ਆਪਣੇ ਘਰ ਦੀ ਛੱਤ ਤੋਂ ਉਤਾਂਹ
ਉਸਤੋਂ ਉਡ ਨਾ ਹੋਇਆ !!!

2 comments:

Charanjeet said...

zindagi kadon khamb kattdi hai,kisi de;bas apne hi bhaar kaafi ho jaande ne hambhaan layi;khoobsoorat khayaal,te aap da khaas asloob! zor-e-qalam aur ziaadaa!!

surjit said...

ਬਹੁਤ ਵਧੀਆ ਲੱਗੀ ਇਹ ਕਵਿਤਾ।ਵਧੀਆ ਸੋਚ!
ਅਜ਼ਾਦੀ ਮਿਲੇ ਤਾਂ ਕੋਈ ਕੀ ਕਰੇ ਇਹ ਵੀ ਤਾਂ ਡੂੰਘੀ ਗੱਲ ਹੈ।

ਹਰਦੀਪ by email