ਬਲ ਦੀਵੜਿਆ

ਬਲ ਰਿਹੈ ਦੀਵਾ
ਜਲ ਰਹੀ ਸੋਚ ਕੋਈ
ਜਾਗਣਗੇ ਹਰਫ਼ ਕੁਛ
ਬਣੇਗੀ ਨਜ਼ਮ ਕੋਈ
ਬਲ ਦੀਵੜਿਆ ਬਲ !!


The woods are lovely dark and deep
But I have promises to keep
And miles to go before I sleep
And miles to go before I sleep



Tuesday, April 24, 2012

ਅਗਨੀ -ਪ੍ਰੀਖਿਆ


ਅਕਸਰ ਮੈਨੂੰ
ਕੁਛ ਆਉਂਦੇ ਸੁਪਨੇ
ਕੀ ਕਰਾਂ ਬਹੁਤ ਰੁਆਉਂਦੇ
ਸੁਪਨੇ !

ਇਹ ਸੁਪਨੇ
ਬਣੇ ਮੇਰੇ ਹਮਸਾਏ
ਮੇਰੇ ਅਵਚੇਤਨ ਵਿਚੋਂ
ਕਿੰਝ ਵਿਗਸ ਆਏ !

ਅਕਸਰ ਇਕ ਸੁਪਨਾ
ਉਸ ਕੰਧ ਦਾ ਆਵੇ
ਭੋਰਾ ਭੋਰਾ ਜੋ ਭੁਰਦੀ ਜਾਵੇ
ਉਸਦੇ ਆਸਰੇ ਖੜੀ
ਇਕ ਸੁੰਦਰ ਕਾਇਆ
ਮਿੱਟੀ ਵਿਚ ਰੁਲਦੀ ਜਾਵੇ !

ਦੂਜਾ ਸੁਪਨਾ ਅੱਧੀਂ ਰਾਤੇ ਆਉਂਦਾ
ਸਾਹ ਘੁੱਟਦਾ
ਨੀਂਦਰੋਂ ਜਗਾਉਂਦਾ !

ਇਕ ਗਿੱਲੀ ਲੱਕੜ
ਧੂੰਆਂ ਧੂੰਆਂ ਧੁਖ ਰਹੀ ਹੈ
ਉਸਦੀ ਅਉਧ
ਹੌਲੀ ਹੌਲੀ ਮੁਕ ਰਹੀ ਹੈ !

ਤੀਜੇ ਸੁਪਨੇ
ਮੈਨੂੰ ਬਹੁਤ ਰੁਆਇਆ

ਜਿਸਮ ਨੇ ਰੂਹ ਨੂੰ ਪਰਨਾਇਆ
ਉਹ ਪੱਲੇ ਬੰਨ ਹਾਸੇ ਲੈ ਆਈ
ਕੰਧਾਂ ਨਾਲ ਟਕਰਾਏ ਹਾਸੇ
ਕਦੇ ਅਗਨ-ਪ੍ਰੀਖਿਆ
ਕਦੇ ਬਨਵਾਸ 'ਚ ਗੁਆਏ ਹਾਸੇ

ਖੰਡਰਾਂ ਵਿਚ ਰਹੀ ਭਟਕਦੀ
ਕਿਹੜੇ ਜਨਮਾਂ ਦੇ ਸਰਾਪ ਹੰਢਾਏ
ਇਕ ਵੀ ਹੰਝੂ ਕੇਰ ਸਕੀ ਨਾ
ਆਖਿਰ ਮਿੱਟੀ ਮਿੱਟੀ ਹੋ ਜਾਏ  !

3 comments:

Jatindern Aulakh said...

BAHUT VDIA JI. kmal dian kvitavan hn

Charanjeet said...

bahut hi hasaas nazm,madam


hun tuuN needaaN ch vi nahiiN aunda
pher sapne sajaavaaN kis de layii

kookaa said...

Bahut shaandaar