ਬਲ ਦੀਵੜਿਆ

ਬਲ ਰਿਹੈ ਦੀਵਾ
ਜਲ ਰਹੀ ਸੋਚ ਕੋਈ
ਜਾਗਣਗੇ ਹਰਫ਼ ਕੁਛ
ਬਣੇਗੀ ਨਜ਼ਮ ਕੋਈ
ਬਲ ਦੀਵੜਿਆ ਬਲ !!


The woods are lovely dark and deep
But I have promises to keep
And miles to go before I sleep
And miles to go before I sleep



Thursday, July 19, 2012

ਸੁਰਖ ਜੋੜੇ 'ਚ ਸਜੀ ਕੁੜੀ !

ਸੁਰਖ ਜੋੜੇ 'ਚ ਸਜੀ ਕੁੜੀ !
                                ਸੁਰਜੀਤ

ਸੁਰਖ  ਜੋੜੇ 'ਚ ਸਜੀ ਕੁੜੀ 
ਅੱਖਾਂ ਵਿਚ ਕੁਛ 
ਜਗਦਾ ਬੁਝਦਾ 
ਕੈਨਵਸ  ਤੇ ਕੁਛ 
ਬਣਦਾ ਮਿਟਦਾ  !

ਮੁੱਠੀ ਭਰ ਚੌਲ ਪਿਛਾਂਹ ਨੂੰ ਸੁੱਟਕੇ 
ਛਡ ਜਾਂਦੀ ਹੈ  
ਖੰਜਿਆਂ 'ਚ ਖੇਡੀਆਂ ਲੁਕਣ-ਮੀਟੀਆਂ 
ਵਿਹੜੇ ਵਿਚ ਉਡੀਕਦੀਆਂ ਸਖੀਆਂ 
ਸੰਦੂਕ ਵਿਚ ਪਈਆਂ ਰੰਗ ਬਿਰੰਗੀਆਂ ਚੁੰਨੀਆਂ 
ਅਲਮਾਰੀ 'ਚ ਪਈਆਂ ਕਿਤਾਬਾਂ
ਕਿਤਾਬਾਂ 'ਚ ਪਏ ਖਤ
ਖਤਾਂ 'ਚ ਪਏ ਨਿਹੋਰੇ 
ਕੁਛ ਹਾਸੇ-
ਕੁਛ ਰੋਸੇ   
ਅੱਖਾਂ 'ਚੋਂ ਕੇਰੇ ਹੰਝੂ !

ਕੱਕੀ ਕੈਨਵਸ ਤੇ 
ਕਿੰਨਾ ਕੁਝ ਸਮੇਟੀ 
ਮਹਿੰਦੀ ਰੱਤੇ ਪੈਰੀਂ 
ਹੌਲੀ ਹੌਲੀ ਪਬ ਧਰਦੀ 
ਘਰ ਦੀ ਦੇਹਲੀਜ ਟੱਪ 
ਇਕ ਪੁਲਾਂਘ ਵਿਚ
ਕਰ ਜਾਂਦੀ ਹੈ ਤੈਅ
ਕਿੰਨੇ ਲੰਮੇ ਫਾਸਲੇ
ਰਿਸ਼ਤਿਆਂ ਦੇ
ਮਰਿਆਦਾਵਾਂ ਦੇ
ਰਸਮਾਂ ਦੇ 
ਸਲੀਕਿਆਂ ਦੇ 
ਮੁਹਾਂਦਰਿਆਂ ਦੇ
ਤੇ ਜਿਸਮਾਂ ਦੇ !

2 comments:

ਸਫ਼ਰ ਸਾਂਝ said...

ਲਾਜਵਾਬ ਲਿਖਤ...ਅੱਖਰ-ਅੱਖਰ ਧੂਹ ਪਾਉਂਦਾ ਹੈ।
ਸ਼ੁੱਭਕਾਮਨਾਵਾਂ!

ਹਰਦੀਪ

Charanjeet said...

khoobsoorat kalaam,aur aap di qalam-sone te suhaagaa
zuar-e-qalam aur ziaada!!