ਬਲ ਦੀਵੜਿਆ

ਬਲ ਰਿਹੈ ਦੀਵਾ
ਜਲ ਰਹੀ ਸੋਚ ਕੋਈ
ਜਾਗਣਗੇ ਹਰਫ਼ ਕੁਛ
ਬਣੇਗੀ ਨਜ਼ਮ ਕੋਈ
ਬਲ ਦੀਵੜਿਆ ਬਲ !!


The woods are lovely dark and deep
But I have promises to keep
And miles to go before I sleep
And miles to go before I sleep



Tuesday, May 22, 2012

ਲਫ਼ਜ਼ ਚਿਹਰੇ ਰਸਮਾਂ


ਲਫ਼ਜ਼ ਚਿਹਰੇ ਰਸਮਾਂ                       
                                          ਸੁਰਜੀਤ 

ਕੋਈ ਖਾਲੀ ਥਾਂ ਹੈ
ਕਿਸੇ ਨੁਕਰੇ
ਧੁਰ ਅੰਦਰ !

ਕੋਈ ਖੂਹ ਹੈ
ਕਿ ਪੂਰ ਹੁੰਦਾ ਹੀ ਨਹੀਂ
ਲਫਜ਼ਾਂ ਨਾਲ
ਨਜ਼ਮਾਂ ਨਾਲ 
ਰਸਮਾਂ ਨਾਲ !

ਲਫਜ਼
ਚਿਹਰੇ 
ਰਸਮਾਂ
ਇਨ੍ਹਾਂ ਵਿਚੋਂ ਕੁਛ ਗੁਆਚ ਗਿਆ ਹੈ  
ਜ਼ਿੰਦਗੀ ਕਿਰਦੀ ਜਾਂਦੀ ਹੈ !

ਕਦੇ ਕਦੇ ਭਟਕਣ 
ਬੇਵਜਹਿ ਵੀ ਹੁੰਦੀ ਹੈ 
ਆਵਾਰਾ ਜਹੀ
ਬੇਰੰਗ ਜਿਹੀ !


ਇਹ ਕੀ ਹੈ
ਜ਼ਲਜ਼ਲਾ ਜਿਹਾ 
ਜੋ ਤੁਹਾਡੀਆਂ ਨਜ਼ਮਾਂ ਚੋਂ ਨਿਕਲ 
ਹੌਲੀ ਹੌਲੀ
ਸਰਕਦਾ ਸਰਕਦਾ  
ਮੇਰੇ ਵਲ ਵਧ ਰਿਹਾ ਹੈ ! 

ਮੈਂ ਤਾਂ
ਕਦੋਂ ਦਾ
ਉਧਰ ਦਾ 
ਬੂਹਾ ਭੀੜ ਲਿਆ ਹੋਇਆ ਹੈ 
ਕੋਈ ਹਨੇਰਾ ਖਤ ਆਵੇ ਤਾਂ 
ਬਾਹਰੋਂ ਮੁੜ ਜਾਵੇ
ਮੇਰਾ ਦਰ ਨਾ ਖੜਕਾਵੇ
ਮੈਂ ਹਨੇਰੀਆਂ ਕੋਠੜੀਆਂ ਵਿਚ
ਹੁਣ ਨਹੀਂ ਰਹਿੰਦੀ ! 

ਮੈਨੂੰ ਪਤੈ 
ਮੇਰੇ ਅੰਦਰ ਸਮੁੱਚੀ ਕਾਇਨਾਤ ਹੈ
ਕਿਤੇ
ਮੈਂ ਉਸ ਨੂੰ ਲਭ ਲੈਣਾ ਹੈ 
ਇਹ ਖੂਹ ਮੈਂ 
ਸਾਂਵੇਂ ਦੇ ਸਾਂਵੇਂ ਸਮੁੰਦਰ ਨਾਲ
ਪੂਰ ਲੈਣਾ ਹੈ !

ਲਫਜ਼
ਚਿਹਰੇ
ਰਸਮਾਂ 
ਨਜ਼ਮਾਂ ਵਿਚ ਹੀ
ਜੜੇ ਰਹਿਣ ਦਿਓ...!

No comments: