ਮੈਂ ਕਵਿਤਾ ਨੂੰ ਕਿਹਾ
ਮੈਂ ਕਵਿਤਾ ਨੂੰ ਕਿਹਾ: ‘ਹੁਣ ਤੇਰੀ ਮੇਰੀ ਬਸ।”
ਜਦ ਕੋਈ ਅਵੱਲੀ ਜਿਹੀ ਚੰਗਿਆੜੀ
ਰੀਂਗਦੀ ਹੋਈ ਤੁਹਾਡੇ ਵਿਚੀਂ ਲੰਘਦੀ ਹੈ
ਤਕਰੀਬਨ ਮਰਨ ਵਰਗੀ ਹਾਲਤ ਹੋ ਜਾਂਦੀ ਏ
ਕੋਈ ਮਜਾਕ ਨਹੀਂ ਹੁੰਦਾ !
‘ਬਸ, ਤੇਰੀ ਬੜੀ ਮਿਹਰਬਾਨੀ, ਐ ਸਿਰਜਣਾ,
ਮੈਨੂੰ ਹੋਰ ਕਾਵਿਕਤਾ ਨਹੀਂ ਚਾਹੀਦੀ ।
ਮੈਂ ਖੁਸ਼ੀ ਦੀ ਭਾਲ ਵਿਚ ਹਾਂ -
ਘੱਟੋ ਘਟੱ
ਕੁਝ ਤਾਂ ਪੀੜ-ਰਹਿਤ ਮਿਲੇ !’
ਅਤੇ ਅੱਜ ਸਵੇਰ ਤਕ
ਮੁਰਦਾ ਹੋਣ ਦਾ ਨਾਟਕ ਕਰਦੀ ਰਹੀ ।
ਮੈਂ ਬਿਲਕੁਲ ਉਦਾਸ ਨਹੀਂ ਸਾਂ,
ਬਸ ਥੋੜੀ ਬੇਆਰਾਮ ਜਿਹੀ ਸਾਂ ।
ਉਹ ਰੇਗਿਸਥਾਨ, ਕਿੰਨੀ ਖੁਸ਼ ਸੀ ਤੂੰ
ਕਿ ਤੇਰੇ ਕੋਲ ਇਸ ਨੂੰ ਵੇਖਣ ਵਾਲੀ
ਅੱਖ ਸੀ ? ਯਾਦ ਹੈ ਤੈਨੂੰ
ਜੇ ਕਿਤੇ ਜਰਾ ਜਿੰਨਾ ਵੀ ਹੋਵੇ ?’
ਮੈਂ ਕਿਹਾ ਸੀ: ‘ਮੈਨੂੰ ਕੁਛ ਨਹੀਂ ਸੁਣਿਆ ।”
ਤੇ ਉਤੋਂ ਅਜੇ ਸਵੇਰ ਦੇ ਪੰਜ ਹੀ ਵੱਜੇ ਨੇ ।
ਮੂੰਹ ਹਨੇਰੇ
ਅਜੇ ਨਹੀਂ ਮੈਂ ਉੱਠਣਾ
ਤੇਰੇ ਨਾਲ ਗੱਲਾਂ ਕਰਨ ਲਈ ।’
ਜਦੋਂ ਤੂੰ ਉਸ ਛੋਟੀ ਜਿਹੀ ਖਾਈ ‘ਤੇ
ਚੰਨ ਚੜ੍ਹਿਆ ਵੇਖਿਆ ਸੀ
ਤੇ ਤੈਨੂੰ ਉਹ ਖਾਈ ਕਿੰਨੀ ਸੁੰਦਰ ਲਗੀ ਸੀ
ਗਰੈਂਡ ਕੈਨੀਅਨ ਤੋਂ ਵੱਧ ਸੁੰਦਰ – ਤੂੰ ਕਿੰਨੀ ਹੈਰਾਨ ਹੋ ਗਈ ਸੀ ਉਦੋਂ
ਤੈਨੂੰ ਚੰਨ-ਚਾਨਣੀ ਹਰੀ ਹਰੀ ਜਾਪੀ ਸੀ
ਅਤੇ ਤੇਰੇ ਕੋਲ ਉਦੋਂ ਤਕ
ਉਸਨੂੰ ਵੇਖਣ ਵਾਲੀ
ਉਹ ਅੱਖ ਹੈ ਸੀ ।
ਉਹਦੇ ਬਾਰੇ ਸੋਚ!’
‘ਮੈਂ ਹੁਣ ਚਰਚ ਜਾਇਆ ਕਰਾਂਗੀ !’
ਖਿਝਦਿਆਂ, ਕੰਧ ਵਲ ਮੂੰਹ ਫੇਰਕੇ ਮੈਂ ਆਖਿਆ।
‘ਮੈਂ ਫੇਰ ਪੂਜਾ-ਪਾਠ ਕਰਨਾ ਸਿੱਖ ਲਵਾਂਗੀ !’
ਜਦੋਂ ਤੂੰ ਅਰਦਾਸ ਕਰੇਂਗੀ, ਤੇਰਾ ਕੀ ਖਿਆਲ ਹੈ
ਤੂੰ ਕੀ ਵੇਖ ਲਵੇਂਗੀ ?”
‘ਇਸ ਕਮਰੇ ਵਿਚ
ਕਾਗਜ਼ ਹੀ ਨਹੀਂ,’ ਮੈਂ ਕਿਹਾ।
‘ਤੇ ਉਹ ਜਿਹੜਾ ਨਵਾਂ ਪੈੱਨ ਵੀ ਮੈਂ ਖਰੀਦਿਆ ਸੀ
ਬੜਾ ਚੀਕਦਾ ਹੈ’।
‘ਬੇਕਾਰ ਔਰਤ,’ ਕਵਿਤਾ ਨੇ ਕਿਹਾ।
‘ਬੇਕਾਰ ਤੂੰ’ ਮੈਂ ਕਿਹਾ ।
No comments:
Post a Comment