
ਅਖਿਰੀ ਸ਼ਬਦ !
ਮੈਨੂੰ ਪਤੈ
ਹੁਣ ਉਸਤੋਂ ਮੁੜ ਨਹੀਂ ਹੋਣਾ !
ਬਸ ਤੁਸੀਂ
ਜਿੰਦਗੀ ਦੇ ਸਫੇ ਤੇ
ਆਖਿਰੀ ਸ਼ਬਦ ਲਿਖਕੇ
ਚਲੇ ਜਾਣਾ !
ਉਹ ਤਾਂ ਬਰਫ਼ ਦਾ ਦਰਿਆ ਹੈ
ਉਸ ‘ਤੇ ਪਏ ਕਦਮਾਂ ਦਾ
ਕੀ ਭਰੋਸਾ !
ਰੁਤ ਬਦਲ ਜਾਏਗੀ
ਨਿਸ਼ਾਨ ਮਿਟ ਜਾਣਗੇ
ਬਰਫ਼ ਦਾ ਦਰਿਆ ਪਿਘਲ ਜਾਏਗਾ
ਫਿਰ ਰਵਾਂ ਹੋ ਜਾਏਗਾ
ਤੁਹਾਡੀ ਦੁਨੀਆ ਦੀ
ਕਨਸੋਅ ਤੋਂ ਦੂਰ ਚਲੇ ਜਾਣ ਲਈ !
ਰੁਤ ਬਦਲ ਜਾਏਗੀ
ਨਿਸ਼ਾਨ ਮਿਟ ਜਾਣਗੇ
ਬਸ ਤੁਸੀਂ
ਜਿੰਦਗੀ ਦੇ ਸਫੇ ਤੇ
ਆਖਿਰੀ ਸ਼ਬਦ ਲਿਖਕੇ
ਚਲੇ ਜਾਣਾ !
4 comments:
ਬਹੁਤ ਹੀ ਵਧੀਆ ਕਵਿਤਾ.
ਸਚ ਸਵੀਕਾਰਦੀ ਕਵਿਤਾ.
ਸਲਾਮ.
Jindagi de safay da aakhri shabad..likhan to pahlay.. ae wi tyaan rakhiye...
http://rajey.blogspot.com/
ਉਹ ਤਾਂ ਬਰਫ਼ ਦਾ ਦਰਿਆ ਹੈ
ਉਸ ‘ਤੇ ਪਏ ਕਦਮਾਂ ਦਾ
ਕੀ ਭਰੋਸਾ !
ਕਾਵ ਦੀਆਂ ਕੋਮਲ ਭਾਵਨਾਵਾਂ ਨੂੰ
ਬਰਕਰਾਰ ਰਖਣ ਦੀ ਕਾਮਯਾਬ ਕੋਸ਼ਿਸ਼ ...
ਇੱਕ ਕਾਮਯਾਬ ਰਚਨਾ !!
ਰੁਤ ਬਦਲ ਜਾਏਗੀ
ਨਿਸ਼ਾਨ ਮਿਟ ਜਾਣਗੇ
ਬਰਫ਼ ਦਾ ਦਰਿਆ ਪਿਘਲ ਜਾਏਗਾ
ਫਿਰ ਰਵਾਂ ਹੋ ਜਾਏਗਾ ....
ਬਹੁਤ ਹੀ ਵਧੀਆ ਭਾਵ !
ਕਿੰਨੇ ਡੂੰਘੇ...ਕੋਈ ਪੜ੍ਹੇ ਤੇ ਖੁੱਭਦਾ ਹੀ ਚਲਾ ਜਾਵੇ !
ਹਰਦੀਪ
Post a Comment