ਚੁਪ-ਚਾਪ ਲੰਘ ਜਾਣ ਦਿਓ
ਹੁਣ ਮੈਨੂੰ...
ਮੈਂ ਪਰਵਾਹ ਹਾਂ ਦਰਿਆ ਦਾ
ਰੋਕੋਗੇ ਤਾਂ ਵੀ ਵਹਿ ਜਾਵਾਂਗੀ
ਸੁਭਾਅ ਹਾਂ ਪਾਰੇ ਦਾ
ਫੜਦਿਆਂ ਫੜਦਿਆਂ
ਖਿਲਰ ਜਾਵਾਂਗੀ
ਮਹਿਕ ਹਾਂ ਚੰਦਨ ਦੀ
ਪੁਰੇ ਦੀ ਹਵਾ 'ਚ ਰਲ
ਜੰਗਲ 'ਚ ਫੈਲ ਜਾਵਾਂਗੀ
ਜਜ਼ਬਾ ਹਾਂ ਦੇਸ਼-ਭਗਤੀ ਦਾ
ਵਰ੍ਹਦੀਆਂ ਅੱਗਾਂ 'ਚੋਂ
ਨਿਕਲ ਜਾਵਾਂਗੀ
ਲਾਵਾ ਹਾਂ ਧਰਤੀ ਹੇਠਲਾ
ਦਬਾਉਗੇ ਤਾਂ ਵੀ
ਤਾਂ ਵੀ ਉਬਲ ਜਾਵਾਂਗੀ
ਮੈਨੂੰ ਨਾ ਰੋਕੋ ਹੁਣ
ਮੈਨੂੰ ਵੀ ਛੁਹ ਲੈਣ ਦਿਓ
ਸਮੁੰਦਰੋਂ ਪਾਰ
ਦੂ੍ਰ...
ਉਸ ਪਰਬਤ ਸਿਖਰ ਨੂੰ
ਜਿੱਥੇ ਕਦੇ
ਸੂਰਜ ਅਸਤ ਨਹੀਂ ਹੁੰਦਾ
ਜਿੱਥੇ ਕੋਈ ਤਾਰਾ ਨਹੀਂ ਟੁੱਟਦਾ
ਜਿਥੇ ਗਗਨ ਛੂਹਣ ਲਈ
ਕੋਈ ਅੱਡੀਆਂ ਨਹੀਂ ਚੁੱਕਦਾ
ਮਾਣ ਲੈਣ ਦਿਓ
ਮੇਰੀ ਰੂ੍ਹ ਨੂੰ
ਉਹ ਸਵਰਗ
ਜੋ ਕੋਈ ਬੰਦੀ
ਮਾਣ ਨਹੀਂ ਸਕਦਾ !
3 comments:
ਸੁਰਜੀਤ ਜੀ,
ਕਵਿਤਾ ਬਹੁਤ ਸੋਹਣੀ ਲੱਗੀ...
ਰੂਹ ਆਜ਼ਾਦ ਹੋਣਾ ਲੋਚਦੀ ਹੈ....
ਏਸ ਨੂੰ ਕੋਈ ਕੈਦ ਕਰ ਵੀ ਕਿਵੇਂ ਸਕਦਾ ਹੈ...ਇਹ ਤਾਂ ਜਿਧਰ ਚਾਹੇ ਜਾ ਸਕਦੀ ਹੈ..ਪਰ ਏਸ ਚੋਲ਼ੇ ਨੇ ਤਾਂ ਸੌ ਝੰਜਟ ਗੱਲ ਪਾ ਰੱਖੇ ਨੇ..ਜ਼ਿੰਦਗੀ ਦਾ ਝੱਟ ਟਪਾਉਣ ਲਈ....ਤੇ ਇਹ ਚੋਲ਼ਾ ਰੂਹ ਨੂੰ ਮੁਕਤੀ ਕਦ ਦੇਵੇਗਾ...ਬਸ ਏਸੇ ਦੀ ਉਡੀਕ ਹੈ।
ਹਰਦੀਪ
ਬਲ ਰਿਹੈ ਦੀਵਾ
ਜਲ ਰਹੀ ਸੋਚ ਕੋਈ
ਜਾਗਣਗੇ ਹਰਫ਼ ਕੁਛ
ਬਣੇਗੀ ਨਜ਼ਮ ਕੋਈ
ਬਲ ਦੀਵੜਿਆ ਬਲ !!............ਦੀਦੀ ਤੁਹਾਡੇ ਬਲੋਗ ਤੇ ਪਹਿਲੀ ਵਾਰ ਆਇਆ ਹਾਂ ,ਬੜਾ ਚੰਗਾ ਲੱਗ ਰਿਹਾ ਹੈ ...ਸ਼ਾਲਾ ਇਹ ਦੀਵਾ ਸਦਾ ਆਪਣੀ ਰੌਸ਼ਨੀ ਖਿਲਾਰਦਾ ਰਹੇ ...!!
ਛੁਹ ਲੈਣ ਦਿਓ
ਸਮੁੰਦਰੋਂ ਪਾਰ
ਦੂ੍ਰ...
ਉਸ ਪਰਬਤ ਸਿਖਰ ਨੂੰ
ਜਿੱਥੇ ਕਦੇ
ਸੂਰਜ ਅਸਤ ਨਹੀਂ ਹੁੰਦਾ
....ਮੁਕੰਮਲ ਅਜ਼ਾਦੀ, ਉੱਚਤਾ, ਬਹੁਤ ਕੱਦਾਵਰ ਖਿਆਲ ਹੈ... ਬੇਮਿਸਾਲ ਕਵਿਤਾ ਹੈ...
Post a Comment